ਨਵੀਂ ਦਿੱਲੀ, 21 ਸਤੰਬਰ
ਦੋ ਖੇਤੀ ਬਿੱਲਾਂ ਨੂੰ ਪਾਸ ਕਰਾਊਣ ਦੌਰਾਨ ‘ਹੰਗਾਮਾ’ ਕਰਨ ਵਾਲੇ ਰਾਜ ਸਭਾ ਦੇ ਅੱਠ ਮੈਂਬਰਾਂ ਨੂੰ ਅੱਜ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਨੇ ਸਦਨ ’ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਵਾਰ ਵਾਰ ਠੱਪ ਹੁੰਦੀ ਰਹੀ। ਮੁਅੱਤਲ ਕੀਤੇ ਗਏ ਮੈਂਬਰਾਂ ’ਚ ਡੈਰੇਕ ਓਬ੍ਰਾਇਨ (ਤ੍ਰਿਣਮੂਲ ਕਾਂਗਰਸ), ਡੋਲਾ ਸੇਨ (ਤ੍ਰਿਣਮੂਲ ਕਾਂਗਰਸ), ਸੰਜੈ ਸਿੰਘ (ਆਪ), ਰਾਜੀਵ ਸਤਵ, ਸੱਯਦ ਨਾਸਿਰ ਹੁਸੈਨ ਤੇ ਰਿਪੁਨ ਬੋਰਾ (ਸਾਰੇ ਕਾਂਗਰਸ), ਕੇ ਕੇ ਰਾਗੇਸ਼ ਅਤੇ ਈ ਕਰੀਮ (ਦੋਵੇਂ ਸੀਪੀਐੱਮ) ਸ਼ਾਮਲ ਹਨ। ਇਨ੍ਹਾਂ ਅੱਠ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਪੇਸ਼ ਕੀਤਾ ਅਤੇ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਸਦਨ ਦੀ ਕਾਰਵਾਈ ਦਿਨ ਭਰ ਲਈ ਊਠਾਊਣ ਮਗਰੋਂ ਵਿਰੋਧੀ ਧਿਰਾਂ ਦੇ ਰਾਜ ਸਭਾ ਵਿਚੋਂ ਮੁਅੱਤਲ ਕੀਤੇ ਅੱਠ ਮੈਂਬਰ ਸੰਸਦ ਭਵਨ ਦੇ ਅੰਦਰ ਰਾਤ ਭਰ ਧਰਨੇ ਉਤੇ ਡਟੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਬਿੱਲਾਂ ਉਤੇ ਵੋਟਿੰਗ ਨਹੀਂ ਕਰਵਾਈ ਗਈ ਕਿਉਂਕਿ ਭਾਜਪਾ ਕੋਲ ਰਾਜ ਸਭਾ ਵਿਚ ਬਹੁਮਤ ਨਹੀਂ ਹੈ। ਧੱਕੇ ਨਾਲ ਬਿੱਲ ਪਾਸ ਕੀਤੇ ਗਏ ਹਨ।
ਵਿਰੋਧੀ ਧਿਰ ਦੇ ਮੈਂਬਰ ਖੇਤੀ ਬਿੱਲਾਂ ਨੂੰ ਸਰਕਾਰ ਵੱਲੋਂ ਪਾਸ ਕਰਵਾਏ ਜਾਣ ਦੇ ਢੰਗ ’ਤੇ ਇਤਰਾਜ਼ ਕਰਦਿਆਂ ਐਤਵਾਰ ਨੂੰ ਸਦਨ ਦੇ ਵਿਚਕਾਰ ਆ ਗਏ ਸਨ ਅਤੇ ਮੰਗ ਕਰ ਰਹੇ ਸਨ ਕਿ ਬਿੱਲਾਂ ਖਿਲਾਫ਼ ਵੋਟਿੰਗ ਕਰਵਾਈ ਜਾਵੇ। ਇਸ ਦੌਰਾਨ ਊਹ ਹੰਗਾਮਾ ਕਰਦਿਆਂ ਮੇਜ਼ ’ਤੇ ਚੜ੍ਹ ਗਏ ਸਨ ਅਤੇ ਕਾਗਜ਼ ਫਾੜ ਦਿੱਤੇ ਸਨ। ਊਨ੍ਹਾਂ ਨਾਅਰੇਬਾਜ਼ੀ ਕਰਦਿਆਂ ਸਦਨ ਦੀ ਕਾਰਵਾਈ ਚਲਾ ਰਹੇ ਊਪ ਚੇਅਰਮੈਨ ਹਰੀਵੰਸ਼ ’ਤੇ ਰੂਲ ਬੁੱਕ ਵੀ ਸੁੱਟ ਦਿੱਤੀ ਸੀ।
ਹੰਗਾਮਾ ਕਰਨ ਵਾਲੇ ਮੈਂਬਰਾਂ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਹਰੀਵੰਸ਼ ਨੇ ਊਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਊਨ੍ਹਾਂ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤੀ ਗਈ ਸੀ ਅਤੇ ਊਨ੍ਹਾਂ ਨੂੰ ਸਰੀਰਕ ਨੁਕਸਾਨ ਪਹੁੰਚਾਊਣ ਦੀ ਕੋਸ਼ਿਸ਼ ਵੀ ਹੋਈ ਸੀ। ਸਦਨ ਨੇ ਜਿਵੇਂ ਹੀ ਜ਼ੁਬਾਨੀ ਵੋਟਾਂ ਨਾਲ ਅੱਠ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪਾਸ ਕੀਤਾ ਤਾਂ ਚੇਅਰਮੈਨ ਨੇ ਊਨ੍ਹਾਂ ਨੂੰ ਸਦਨ ’ਚੋਂ ਜਾਣ ਲਈ ਕਿਹਾ ਪਰ ਊਹ ਫ਼ੈਸਲੇ ਖਿਲਾਫ਼ ਪ੍ਰਦਰਸ਼ਨ ਕਰਦੇ ਰਹੇ। ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰਾਂ ਨੇ ਵੀ ਊਨ੍ਹਾਂ ਦਾ ਸਾਥ ਦਿੱਤਾ ਜਿਸ ਕਾਰਨ ਵਾਰ ਵਾਰ ਸਦਨ ਦੀ ਕਾਰਵਾਈ ’ਚ ਅੜਿੱਕਾ ਪੈਂਦਾ ਰਿਹਾ ਅਤੇ ਅਖੀਰ ਕੋਈ ਕੰਮ ਹੋਏ ਬਿਨਾਂ ਹੀ ਸਦਨ ਦੀ ਕਾਰਵਾਈ ਦਿਨ ਭਰ ਲਈ ਊਠਾ ਦਿੱਤੀ ਗਈ।
ਅੱਜ ਸਿਫ਼ਰਕਾਲ ਮਗਰੋਂ ਸ੍ਰੀ ਨਾਇਡੂ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਊਨ੍ਹਾਂ ਨੂੰ ‘ਦੁੱਖ’ ਹੋਇਆ ਹੈ। ਊਨ੍ਹਾਂ ਕਿਹਾ ਕਿ ਡਿਪਟੀ ਚੇਅਰਮੈਨ ’ਤੇ ਰੂਲ ਬੁੱਕ ਅਤੇ ਕਾਗਜ਼ ਸੁੱਟਣਾ ਅਤੇ ਸਕੱਤਰ ਜਨਰਲ ਦੀ ਮੇਜ਼ ’ਤੇ ਚੜ੍ਹ ਕੇ ਡਾਂਸ ਕਰਨਾ, ਨਾਅਰੇਬਾਜ਼ੀ ਕਰਨਾ, ਮਾਈਕ ਤੋੜਨਾ ਅਤੇ ਡਿਪਟੀ ਚੇਅਰਮੈਨ ਨੂੰ ਡਿਊਟੀ ਤੋਂ ਰੋਕਣਾ ਕੀ ਇਹ ਸੰਸਦੀ ਮਾਪਦੰਡ ਹਨ? ਊਨ੍ਹਾਂ ਮੈਂਬਰਾਂ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਕਿਹਾ। ਚੇਅਰਮੈਨ ਨੇ ਕਿਹਾ ਕਿ ਹਰੀਵੰਸ਼ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਊਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਕਰ ਮਾਰਸ਼ਲ ਸਮੇਂ ਸਿਰ ਨਾ ਆਊਂਦੇ ਤਾਂ ਡਿਪਟੀ ਚੇਅਰਮੈਨ ਨਾਲ ਕੋਈ ਭਾਣਾ ਵਾਪਰ ਸਕਦਾ ਸੀ। ਊਨ੍ਹਾਂ ਕਿਹਾ,‘‘ਅਜਿਹਾ ਰਵੱਈਆ ਬਹੁਤ ਮੰਦਭਾਗਾ, ਅਸਵੀਕਾਰਯੋਗ ਅਤੇ ਨਿਖੇਧੀ ਭਰਪੂਰ ਹੈ। ਇਸ ਨੇ ਸੰਸਦ ਦੇ ਅਕਸ ਖਾਸ ਕਰ ਕੇ ਊਪਰਲੇ ਸਦਨ ਨੂੰ ਢਾਹ ਲਾਈ ਹੈ।’’ ਸ੍ਰੀ ਨਾਇਡੂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਕੋਲ ਗਿਣਤੀ ਹੁੰਦੀ ਤਾਂ ਊਹ ਦੋਵੇਂ ਬਿੱਲਾਂ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਸਬੰਧੀ ਮਤਾ ਪਾਸ ਕਰਵਾ ਸਕਦੇ ਸਨ। ਊਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ’ਚ ਲਗਾਤਾਰ ਅੜਿੱਕਾ ਪੈਣ ਕਾਰਨ ਵੋਟਿੰਗ ਨਹੀਂ ਕਰਵਾਈ ਜਾ ਸਕੇ ਅਤੇ ਕੁਝ ਮੈਂਬਰਾਂ ਨੇ ਸੰਸਦੀ ਸ਼ਿਸ਼ਟਾਚਾਰ ਨੂੰ ਛਿੱਕੇ ਟੰਗ ਕੇ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।
-ਪੀਟੀਆਈ
ਨਾਇਡੂ ਨੇ ਹਰੀਵੰਸ਼ ਖਿਲਾਫ਼ ਬੇਭਰੋਸਗੀ ਦੇ ਮਤੇ ਨੂੰ ਨਕਾਰਿਆ
ਨਵੀਂ ਦਿੱਲੀ: ਰਾਜ ਸਭਾ ’ਚ 12 ਪਾਰਟੀਆਂ ਵੱਲੋਂ ਊਪ ਚੇਅਰਮੈਨ ਹਰੀਵੰਸ਼ ਖਿਲਾਫ਼ ਬੇਭਰੋਸਗੀ ਦੇ ਮਤੇ ਨੂੰ ਅੱਜ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਨਕਾਰ ਦਿੱਤਾ ਅਤੇ ਕਿਹਾ ਕਿ ਇਹ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਅਤੇ 14 ਦਿਨਾਂ ਦਾ ਨੋਟਿਸ ਵੀ ਨਹੀਂ ਦਿੱਤਾ ਗਿਆ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਊਨ੍ਹਾਂ ਨੂੰ ਡਿਪਟੀ ਚੇਅਰਮੈਨ ਖਿਲਾਫ਼ ਬੇਭਰੋਸਗੀ ਸਬੰਧੀ ਪੱਤਰ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਅਤੇ 46 ਹੋਰ ਮੈਂਬਰਾਂ ਤੋਂ ਮਿਲਿਆ ਹੈ ਜਿਸ ’ਚ ਊਨ੍ਹਾਂ ਕਿਹਾ ਹੈ ਕਿ ਹਰੀਵੰਸ਼ ਨੇ ਐਤਵਾਰ ਨੂੰ ਸਦਨ ਦੀ ਕਾਰਵਾਈ ਚਲਾਊਣ ਦੌਰਾਨ ਸਥਾਪਤ ਸੰਸਦੀ ਪ੍ਰਕਿਰਿਆ ਦਾ ਘਾਣ ਕੀਤਾ ਹੈ। ਊਨ੍ਹਾਂ ਕਿਹਾ,‘‘ਮੈਂ ਸਦਨ ਦੀ ਕੱਲ ਦੀ ਪੂਰੀ ਕਾਰਵਾਈ ਨੂੰ ਘੋਖਿਆ ਹੈ। ਡਿਪਟੀ ਚੇਅਰਮੈਨ ਨੇ ਵਾਰ ਵਾਰ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ, ਬਹਿਸ ’ਚ ਸ਼ਾਮਲ ਹੋਣ ਅਤੇ ਸੋਧਾਂ ਪੇਸ਼ ਕਰਨ ਦੀ ਬੇਨਤੀ ਕੀਤੀ ਸੀ। ਸਦਨ ਦੀ ਕਾਰਵਾਈ ’ਚ ਲਗਾਤਾਰ ਅੜਿੱਕਾ ਪੈਣ ਕਾਰਨ ਵੋਟਿੰਗ ਨਹੀਂ ਹੋ ਸਕੀ।’’
-ਪੀਟੀਆਈ
ਹਰੀਵੰਸ਼ ਨਾਲ ਦੁਰਵਿਹਾਰ ਦੀ ਨਿਤੀਸ਼ ਵੱਲੋਂ ਨਿਖੇਧੀ
ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਸਭਾ ਦੇ ਊਪ ਚੇਅਰਮੈਨ ਹਰੀਵੰਸ਼ ਨਾਲ ਕੁਝ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਦੁਰਵਿਹਾਰ ਦੀ ਨਿਖੇਧੀ ਕੀਤੀ ਹੈ। ਊਨ੍ਹਾਂ ਕਿਹਾ ਹੈ ਕਿ ਇਸ ਨਾਲ ਬਿਹਾਰ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਬਿਹਾਰ ਦੇ ਲੋਕ ਅਜਿਹਾ ਕਰਨ ਵਾਲਿਆਂ ਨੂੰ ਆਊਂਦੀਆਂ ਵਿਧਾਨ ਸਭਾ ਚੋਣਾਂ ’ਚ ਢੁੱਕਵਾਂ ਜਵਾਬ ਦੇਣਗੇ।