ਪਟਨਾ, 22 ਨਵੰਬਰ
ਬਿਹਾਰ ਵਿਧਾਨ ਕੌਂਸਲ ਦੇ ਨਵੇਂ ਚੁਣੇ ਗਏ ਅੱਠ ਮੈਂਬਰਾਂ ਨੂੰ ਅੱਜ ਵਿਧਾਨ ਸਭਾ ਦੇ ਕਾਰਜਕਾਰੀ ਚੇਅਰਮੈਨ ਅਵਧੇਸ਼ ਸਿੰਘ ਵੱਲੋਂ ਅਹੁਦਿਆਂ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸ਼ਾਦ ਅਤੇ ਵਿਧਾਨ ਸਭਾ ਦੇ ਪ੍ਰੋਟੈੱਮ ਸਪੀਕਰ ਜੀਤਨ ਰਾਮ ਮਾਂਝੀ ਵੀ ਮੌਜੂਦ ਸਨ। ਅੱਜ ਜਨਤਾ ਦਲ (ਯੂ) ਦੇ ਦੇਵੇਸ਼ ਚੰਦਰ ਠਾਕੁਰ ਅਤੇ ਨੀਰਜ ਕੁਮਾਰ, ਭਾਜਪਾ ਦੇ ਨਵਲ ਕਿਸ਼ੋਰ ਯਾਦਵ ਅਤੇ ਐੱਨ.ਕੇ. ਯਾਦਵ, ਸੀਪੀਆਈ ਦੇ ਸੰਜੈ ਕੁਮਾਰ ਸਿੰਘ ਅਤੇ ਕੇਦਾਰ ਨਾਥ ਪਾਂਡੇ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਮਦਨ ਮੋਹਨ ਝਾਅ ਤੋਂ ਇਲਾਵਾ ਆਜ਼ਾਦ ਮੈਂਬਰ ਸਰਵੇਸ਼ ਕੁਮਾਰ ਨੇ ਵੀ ਅਹੁਦੇ ਦਾ ਹਲਫ਼ ਲਿਆ। ਬਿਹਾਰ ਵਿਧਾਨ ਸਭਾ ਦਾ 5 ਦਿਨਾ ਸੈਸ਼ਨ 23 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਅਸੈਂਬਲੀ ਦੇ ਸਾਰੇ 243 ਨਵੇਂ ਚੁਣੇ ਮੈਂਬਰ ਸਹੁੰ ਚੁੱਕਣਗੇ। 25 ਨਵੰਬਰ ਨੂੰ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਜਾਵੇਗਾ।
-ਪੀਟੀਆਈ
ਬਿਹਾਰ ਵਿੱਚ ਅਪਰਾਧਿਕ ਪਿਛੋਕੜ ਵਾਲੇ 1197 ਊਮੀਦਵਾਰਾਂ ਨੇ ਲੜੀਆਂ ਚੋਣਾਂ
ਨਵੀਂ ਦਿੱਲੀ: ਬਿਹਾਰ ਵਿੱਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 1197 ਅਪਰਾਧਿਕ ਪਿਛੋਕੜ ਵਾਲੇ ਊਮੀਦਵਾਰ ਮੈਦਾਨ ’ਚ ਨਿੱਤਰੇ। ਇਨ੍ਹਾਂ ਵਿੱਚੋਂ 467 ਊਮੀਦਵਾਰ ਮਾਨਤਾ ਪ੍ਰਾਪਤ ਕੌਮੀ ਤੇ ਸੂਬਾਈ ਪਾਰਟੀਆਂ ਵੱਲੋਂ ਮੈਦਾਨ ’ਚ ਊਤਾਰੇ ਗਏ ਸਨ। ਬਾਕੀ 730 ਊਮੀਦਵਾਰ ਰਜਿਸਟਰਡ ਪਰ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਵੱਲੋਂ ਚੋਣ ਅਖਾੜੇ ’ਚ ਊਤਾਰੇ ਗਏ ਸਨ ਜਾਂ ਕਈਆਂ ਨੇ ਆਜ਼ਾਦ ਊਮੀਦਵਾਰਾਂ ਵਜੋਂ ਚੋਣ ਲੜੀ ਸੀ। ਇਹ ਜਾਣਕਾਰੀ ਇੱਥੇ ਚੋਣ ਕਮਿਸ਼ਨ ਅਤੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਮੁਹੱਈਆ ਕੀਤੇ ਗਏ ਅੰਕੜਿਆਂ ਤੋਂ ਮਿਲੀ। ਚੋਣ ਕਮਿਸ਼ਨ ਅਨੁਸਾਰ ਤਿੰਨ ਪੜਾਵਾਂ ’ਚ ਹੋਈਆਂ ਇਨ੍ਹਾਂ ਚੋਣਾਂ ਵਿੱਚ 371 ਮਹਿਲਾਵਾਂ ਸਣੇ 3733 ਊਮੀਦਵਾਰ ਮੈਦਾਨ ’ਚ ਸਨ। ਇਸ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਊਲੰਘਣਾ ਕਰ ਕੇ ਵੱਖ-ਵੱਖ ਆਗੂਆਂ ਤੇ ਊਮੀਦਵਾਰਾਂ ਦੀਆਂ ਰੈਲੀਆਂ ਤੇ ਮੀਟਿੰਗਾਂ ਕਰਵਾਊਣ ਵਾਲੇ ਪ੍ਰਬੰਧਕਾਂ ਖ਼ਿਲਾਫ਼ 156 ਕੇਸ ਦਰਜ ਕੀਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਬੰਧਕਾਂ ਖ਼ਿਲਾਫ਼ ਇਹ ਕੇਸ ਇਸ ਲਈ ਦਰਜ ਕੀਤੇ ਗਏ ਕਿਊਂਕਿ ਰੈਲੀਆਂ ਤੇ ਮੀਟਿੰਗਾਂ ਲਈ ਦਿੱਤੀ ਗਈ ਮਨਜ਼ੂਰੀ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ ਜੋ ਪ੍ਰਬੰਧਕਾਂ ਨੇ ਨਹੀਂ ਕੀਤੀ ਸੀ।
-ਪੀਟੀਆਈ