ਬਨਿਹਾਲ/ਜੰਮੂ: ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਰਾਮਬਨ ਵਿੱਚ ਅੱਜ ਹਾਈਵੇਅ ਤੋਂ ਤਿਲਕ ਇੱਕ ਵਾਹਨ ਚਨਾਬ ਦਰਿਆ ਵਿੱਚ ਡਿੱਗਣ ਕਾਰਨ 8 ਲੋਕ ਲਾਪਤਾ ਹੋ ਗਏ। ਰਾਮਬਨ ਦੇ ਐੱਸ.ਐੱਸ.ਪੀ. ਹਸੀਬ ਉਰ ਰਹਿਮਾਨ ਨੇ ਦੱਸਿਆ ਕਿ ਵਾਹਨ, (ਟੈਂਪੋ) ਜਿਸ ਵਿੱਚ ਸਵਾਰ ਲੱਗਪਗ 9 ਜਣੇ ਊਧਮਪੁਰ ਤੋਂ ਰਾਮਬਨ ਨੂੰ ਜਾ ਰਹੇ ਸਨ, ਰਾਮਬਨ ਨੇੜੇ ਹਾਈਵੇਅ ਤੋਂ ਤਿਲਕ ਕੇ ਚਨਾਬ ਦਰਿਆ ਵਿੱਚ ਜਾ ਡਿੱਗਿਆ। ਪੁਲੀਸ ਅਤੇ ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਇੱਕ ਵਿਅਕਤੀ ਨੂੰ ਬਚਾਅ ਲਿਆ ਜਦਕਿ ਲਾਪਤਾ ਹੋਏ ਬਾਕੀ 8 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ