ਨਵੀਂ ਦਿੱਲੀ, 30 ਨਵੰਬਰ
ਕਰੋਨਾ ਮਹਾਮਾਰੀ ਤੋਂ ਬਾਅਦ ਦੇਸ਼ ਦੀ ਵਿਕਾਸ ਦਰ ਲੀਹ ’ਤੇ ਆ ਗਈ ਹੈ ਤੇ ਦੂਜੀ ਤਿਮਾਹੀ ਦੀ ਵਿਕਾਸ ਦਰ 8.4 ਫੀਸਦੀ ਦਰਜ ਕੀਤੀ ਗਈ। ਇਹ ਜਾਣਕਾਰੀ ਐਨਐਸਓ ਵਲੋਂ ਜਾਰੀ ਕੀਤੇ ਅੰਕੜਿਆਂ ਤੋਂ ਮਿਲੀ। ਚਾਲੂ ਵਿੱਤੀ ਸਾਲ ਦੇ ਅਪਰੈਲ ਤੋਂ ਅਕਤੂਬਰ ਦਰਮਿਆਨ ਕੁੱਲ ਵਿੱਤੀ ਘਾਟਾ 36.3 ਫੀਸਦੀ ਰਿਹਾ। ਇਸੀ ਸਮੇਂ ਦੌਰਾਨ ਸਰਕਾਰ ਦੀ ਆਮਦਨ 12.6 ਲੱਖ ਕਰੋੜ ਰੁਪਏ ਰਹੀ। ਬਜਟ ਅਨੁਮਾਨ ਵਿਚ ਇਹ 70.5 ਫੀਸਦੀ ਰਹੀ। ਸਰਕਾਰ ਨੂੰ ਟੈਕਸ ਤੋਂ ਕਮਾਈ 10.53 ਲੱਖ ਕਰੋੜ ਰੁਪਏ ਹੋਈ।