ਟ੍ਰਿਬਿਊਨ ਨਿਊਜ਼ ਸਰਵਿਸ
ਜੀਂਦ, 24 ਫਰਵਰੀ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਯਮੁਨਾ ਐਕਸਪ੍ਰੈਸ ਵੇਅ ’ਤੇ ਅੱਜ ਹਾਦਸੇ ਵਿਚ ਜੀਂਦ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ-ਪਤਨੀ, ਉਨ੍ਹਾਂ ਦੇ ਦੋ ਪੁੱਤਰ, ਦੋ ਹੋਰ ਰਿਸ਼ਤੇਦਾਰ ਅਤੇ ਐੱਸਯੂਵੀ ਡਰਾਈਵਰ ਸ਼ਾਮਲ ਹਨ। ਉਹ ਮਥੁਰਾ ਦੇ ਧਾਰਮਿਕ ਸਥਾਨ ‘ਤੇ ਜਾ ਰਹੇ ਸਨ ਜਦੋਂ ਟਰੱਕ ਟਾਇਰ ਫਟਣ ਬਾਅਦ ਪਲਟ ਗਿਆ ਅਤੇ ਇਨੋਵਾ ਟਰੱਕ ਵਿਚ ਜਾ ਵੱਜੀ। ਮ੍ਰਿਤਕਾਂ ਵਿੱਚ ਮਨੋਜ (45), ਪਤਨੀ ਬਬੀਤਾ (40), ਪੁੱਤਰ ਅਭੈ (18) ਹੇਮੰਤ (16)ਵਜੋਂ ਹੋਈ ਹੈ। ਦੋ ਹੋਰ ਰਿਸ਼ਤੇਦਾਰ 14 ਸਾਲਾ ਮਾਧੁਰੀ ਅਤੇ 11 ਸਾਲਾ ਤਨੂ ਹਨ। ਡਰਾਈਵਰ ਦੀ ਪਛਾਣ ਰਾਕੇਸ਼ ਵਜੋਂ ਹੋਈ ਹੈ।