ਨਵੀਂ ਦਿੱਲੀ, 4 ਸਤੰਬਰ
ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਪੰਜ ਮਹੀਨਿਆਂ ’ਚ ਟੈਕਸਦਾਤਿਆਂ ਨੂੰ 67,400 ਕਰੋੜ ਰੁਪਏ ਦਾ ਰਿਫੰਡ ਮੋੜਿਆ ਗਿਆ ਹੈ। ਆਈਟੀ ਵਿਭਾਗ ਨੇ ਟਵੀਟ ਕਰਕੇ ਦੱਸਿਆ ਕਿ ਸੀਬੀਡੀਟੀ ਨੇ 23.99 ਲੱਖ ਟੈਕਸਦਾਤਿਆਂ ਨੂੰ ਪਹਿਲੀ ਅਪਰੈਲ ਤੋਂ 20 ਅਗਸਤ ਤੱਕ ਇਹ ਰਿਫੰਡ ਮੋੜਿਆ ਗਿਆ ਹੈ। ਆਮਦਨ ਕਰ ਰਿਫੰਡ ਦੇ 22.61 ਲੱਖ ਕੇਸਾਂ ’ਚੋਂ 16,373 ਕਰੋੜ ਰੁਪਏ ਅਤੇ ਕਾਰਪੋਰੇਟਾਂ ਦੇ 1.37 ਲੱਖ ਕੇਸਾਂ ਦੇ 51,029 ਕਰੋੜ ਰੁਪਏ ਜਾਰੀ ਕੀਤੇ ਗਏ ਹਨ। -ਪੀਟੀਆਈ