ਨਵੀਂ ਦਿੱਲੀ/ਚੰਡੀਗੜ੍ਹ, 31 ਅਕਤੂਬਰ
ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਦੇ ਪੰਜ ਰਾਜਾਂ ਦੇ 63 ਪੁਲੀਸ ਅਧਿਕਾਰੀਆਂ ਨੂੰ ਸਾਲ 2022 ਲਈ ‘ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਮੁਹਿੰਮ ਮੈਡਲ’ ਲਈ ਨਾਮਜ਼ਦ ਕੀਤਾ ਗਿਆ ਹੈ। ਅੱਜ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਵਿੱਚ ਦਿੱਲੀ ਦੇ 19, ਪੰਜਾਬ ਦੇ 16, ਤਿਲੰਗਾਨਾ ਦੇ 13, ਮਹਾਰਾਸ਼ਟਰ ਦੇ 11 ਅਤੇ ਜੰਮੂ ਕਸ਼ਮੀਰ ਦੇ ਚਾਰ ਪੁਲੀਸ ਅਧਿਕਾਰੀ ਸ਼ਾਮਲ ਹਨ। ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਦੋ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ ਰੈਂਕ ਦੇ ਅਧਿਕਾਰੀ, ਦੋ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ (ਡੀਆਈਜੀ) ਰੈਂਕ, ਦੋ ਸਹਾਇਕ ਇੰਸਪੈਕਟਰ ਜਨਰਲ ਆਫ ਪੁਲੀਸ, ਦੋ ਪੁਲੀਸ ਸੁਪਰਡੈਂਟ (ਐੱਸਪੀ) ਅਤੇ ਤਿੰਨ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸਨਮਾਨੇ ਜਾਣ ਵਾਲੇ ਹੋਰ ਪੁਲੀਸ ਮੁਲਾਜ਼ਮਾਂ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ਦੇ ਮੁਲਾਜ਼ਮ ਸ਼ਾਮਲ ਹਨ।
ਨਾਮਜ਼ਦ ਕੀਤੇ ਗਏ ਪੰਜਾਬ ਦੇ ਪੁਲੀਸ ਅਧਿਕਾਰੀਆਂ ਵਿੱਚ ਏਜੀਟੀਐੱਫ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ, ਏਆਈਜੀ ਗੁਰਮੀਤ ਸਿੰਘ ਚੌਹਾਨ, ਏਆਈਜੀ ਸੰਦੀਪ ਗੋਇਲ, ਡੀਐੱਸਪੀ ਬਿਕਰਮਜੀਤ ਸਿੰਘ ਬਰਾੜ, ਐੱਸਆਈ ਸੁਖਪ੍ਰੀਤ ਸਿੰਘ, ਐੱਸਆਈ ਸੁਮਿਤ ਗੋਇਲ, ਐੱਸਆਈ ਨਿਤਿਨ ਕੁਮਾਰ, ਐੱਸਆਈ ਸ਼ਗਨਜੀਤ ਸਿੰਘ, ਐੱਸਆਈ ਕੁਲਵਿੰਦਰ ਸਿੰਘ, ਐੱਸਓ ਰਾਹੁਲ ਕੁਮਾਰ ਚੇਚੀ, ਐੱਸਆਈ ਮਨਿੰਦਰ ਸਿੰਘ, ਐੱਸਆਈ ਰਾਹੁਲ ਸ਼ਰਮਾ, ਐੱਸਆਈ ਗੁਰਪ੍ਰੀਤ ਸਿੰਘ, ਐੱਸਆਈ ਅਵਤਾਰ ਸਿੰਘ ਅਤੇ ਏਐੱਸਆਈ ਸੁਖਜਿੰਦਰ ਸਿੰਘ ਸ਼ਾਮਲ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ ਹੈ। -ਪੀਟੀਆਈ/ਟਨਸ