ਦਿਓਗੜ੍ਹ, 9 ਅਗਸਤ
ਝਾਰਖੰਡ ਦੇ ਦਿਓਗੜ੍ਹ ਜ਼ਿਲ੍ਹੇ ’ਚ ਇਕ ਘਰ ਅੰਦਰ ਸੈਪਟਿਕ ਟੈਂਕ ਅੰਦਰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਐੱਸਪੀ ਪਿਯੂਸ਼ ਪਾਂਡੇ ਨੇ ਦੱਸਿਆ ਕਿ ਅੱਜ ਸਵੇਰੇ ਇਕ ਘਰ ਅੰਦਰ ਦੋ ਮਜ਼ਦੂਰ ਟੈਂਕ ਸਾਫ਼ ਕਰਨ ਲਈ ਉਸ ’ਚ ਊਤਰੇ ਸਨ। ਜਦੋਂ ਉਹ ਬਾਹਰ ਨਹੀਂ ਨਿਕਲੇ ਤਾਂ ਮਕਾਨ ਮਾਲਕ ਨੇ ਟੈਂਕ ਦੇ ਅੰਦਰ ਆਪਣੇ ਦੋ ਪੁੱਤਰਾਂ ਨੂੰ ਉਤਾਰ ਦਿੱਤਾ। ਜਦੋਂ ਸਾਰਿਆਂ ਦੀ ਕੋਈ ਆਵਾਜ਼ ਨਾ ਆਈ ਤਾਂ ਮਕਾਨ ਮਾਲਕ ਨੇ ਰੌਲਾ ਪਾਇਆ ਅਤੇ ਦੋ ਗੁਆਂਢੀ ਟੈਂਕ ਅੰਦਰ ਗਏ। ਐੱਸਪੀ ਨੇ ਦੱਸਿਆ ਕਿ ਜ਼ਹਿਰੀਲੀ ਗੈਸ ਚੜ੍ਹਨ ਕਰ ਕੇ ਸਾਰੇ ਛੇ ਜਣੇ ਟੈਂਕ ਦੇ ਅੰਦਰ ਹੀ ਮਾਰੇ ਗਏ। ਪਿੰਡ ਵਾਸੀਆਂ ਨੇ ਟੈਂਕ ਨੂੰ ਤੋੜ ਕੇ ਉਸ ਅੰਦਰੋਂ ਲਾਸ਼ਾਂ ਨੂੰ ਬਾਹਰ ਕੱਢਿਆ। -ਪੀਟੀਆਈ