ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਜੀਐੱਸਟੀ ਮੁਆਵਜ਼ੇ ਦੇ ਘਾਟੇ ਲਈ ਸੂਬਿਆਂ ਲਈ 6,000 ਕਰੋੜ ਰੁਪਏ ਦੀ ਅੱਠਵੀਂ ਹਫ਼ਤਾਵਰੀ ਕਿਸ਼ਤ ਜਾਰੀ ਕੀਤੀ। ਇਸ ਨਾਲ ਹੁਣ ਤੱਕ ਇਸ ਖਿੜਕੀ ਰਾਹੀਂ ਜਾਰੀ ਕੀਤੀ ਕੁੱਲ ਰਕਮ ਵਧ ਕੇ 48,000 ਕਰੋੜ ਰੁਪਏ ਹੋ ਗਈ ਹੈ। ਬਿਆਨ ਰਾਹੀਂ ਦੱਸਿਆ ਗਿਆ, ‘‘ਵਿੱਤ ਮੰਤਰਾਲੇ ਨੇ ਸੂਬਿਆਂ ਦੇ ਜੀਐੱਸਟੀ ਮੁਆਵਜ਼ੇ ਦੇ ਘਾਟੇ ਲਈ 6000 ਕਰੋੜ ਰੁਪਏ ਦੀ 8ਵੀਂ ਹਫ਼ਤਾਵਰੀ ਕਿਸ਼ਤ ਜਾਰੀ ਕੀਤੀ ਹੈ। -ਪੀਟੀਆਈ