ਨਵੀਂ ਦਿੱਲੀ: ਸਰਕਾਰ ਨੇ ਅੱਜ ਦੱਸਿਆ ਕਿ ਸਵਦੇਸ਼ੀ 5ਜੀ ਟੈਸਟਬੈੱਡ ਪ੍ਰਾਜੈਕਟ ਆਖ਼ਰੀ ਗੇੜ ਵਿਚ ਹੈ। ਟੈਲੀਕਾਮ ਵਿਭਾਗ ਮੁਤਾਬਕ ਇਸ ਨੂੰ 31 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਵਿਭਾਗ ਨੇ ਦੱਸਿਆ ਕਿ ਟੈਲੀਕਾਮ ਅਪਰੇਟਰ ਏਅਰਟੈੱਲ, ਜੀਓ ਤੇ ਵੋਡਾਫੋਨ ਆਈਡੀਆ ਨੇ ਗੁਰੂਗ੍ਰਾਮ, ਬੰਗਲੁਰੂ, ਕੋਲਕਾਤਾ, ਮੁੰਬਈ, ਚੰਡੀਗੜ੍ਹ, ਦਿੱਲੀ, ਜਾਮਨਗਰ, ਅਹਿਮਦਾਬਾਦ, ਚੇਨਈ, ਹੈਦਰਾਬਾਦ, ਲਖਨਊ, ਪੁਣੇ ਤੇ ਗਾਂਧੀ ਨਗਰ ਸ਼ਹਿਰਾਂ ਵਿਚ 5ਜੀ ਦੇ ਟਰਾਇਲ ਕਰ ਲਏ ਹਨ। ਇਨ੍ਹਾਂ ਮੈਟਰੋ ਤੇ ਵੱਡੇ ਸ਼ਹਿਰਾਂ ਵਿਚ ਅਗਲੇ ਸਾਲ ਸਭ ਤੋਂ ਪਹਿਲਾਂ 5ਜੀ ਸੇਵਾਵਾਂ ਲਾਂਚ ਕੀਤੀਆਂ ਜਾਣਗੀਆਂ। -ਪੀਟੀਆਈ