ਨਵੀਂ ਦਿੱਲੀ, 12 ਅਕਤੂਬਰ
ਸੈਮਸੰਗ ਅਤੇ ਐੱਪਲ ਭਾਰਤ ਵਿੱਚ ਨਵੰਬਰ-ਦਸੰਬਰ ਵਿੱਚ ਆਪਣੇ 5ਜੀ ਫੋਨਾਂ ਲਈ ਸਾਫਟਵੇਅਰ ਨੂੰ ਅਪਗ੍ਰੇਡ ਕਰਨਗੇ। ਅਜਿਹਾ ਸਰਕਾਰ ਵੱਲੋਂ ਸਮਾਰਟਫੋਨ ਨਿਰਮਾਤਾਵਾਂ ਨੂੰ ਤੇਜ਼ੀ ਨਾਲ 5 ਜੀ ਨੈਟਵਰਕ ’ਤੇ ਤਬਦੀਲ ਹੋਣ ਲਈ ਜ਼ੋਰ ਦਿੱਤੇ ਜਾਣ ਬਾਅਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਅਕਤੂਬਰ ਨੂੰ ਪ੍ਰਮੁੱਖ ਦੂਰਸੰਚਾਰ ਅਪਰੇਟਰਾਂ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਰਾਹੀਂ ਕੁਝ ਚੋਣਵੇਂ ਸ਼ਹਿਰਾਂ ਵਿੱਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਚੋਣਵੇਂ ਸ਼ਹਿਰਾਂ ਵਿੱਚ ਜ਼ਿਆਦਾਤਰ ਖਪਤਕਾਰ ਖਰਾਬ ਨੈਟਵਰਕ ਅਤੇ ਸਮਾਰਟਫੋਨ ਕੰਪਨੀਆਂ ਦੁਆਰਾ ਲੋੜੀਂਦੇ ਸਾਫਟਵੇਅਰ ਪੈਚਾਂ ਦੀ ਅਪਗ੍ਰੇਡੇਸ਼ਨ ਨਾ ਦਿੱਤੇ ਜਾਣ ਕਾਰਨ ਇਸ ਸੇਵਾ ਦਾ ਲਾਭ ਲੈਣ ਤੋਂ ਅਸਮਰੱਥ ਹਨ। 5 ਜੀ ਨਾਲ ਰੁਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ। -ਏਜੰਸੀ