ਨਵੀਂ ਦਿੱਲੀ, 13 ਜੂਨ
ਕਹਿਣ ਲਈ ਅੱਜ ਦਾ ਦਿਨ ਬਾਕੀ ਸਾਲਾਂ ਵਾਂਗ ਆਮ ਦਿਨ ਹੈ ਪਰ 1997 ਵਿਚ ਇਹ ਦਿਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ ਜੋ ਦੱਖਣੀ ਦਿੱਲੀ ਦੇ ਉਪਹਾਰ ਸਿਨੇਮਾ ਵਿਖੇ ਫਿਲਮ ‘ਬਾਰਡਰ’ ਦੇਖਣ ਗਏ ਸਨ। ਦਰਅਸਲ ਸ਼ੋਅ ਦੌਰਾਨ ਥੀਏਟਰ ਦੇ ਟਰਾਂਸਫਾਰਮਰ ਕਮਰੇ ਵਿਚ ਅੱਗ ਲੱਗੀ, ਜੋ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਅੱਗ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 59 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਸਿਨੇਮਾ ਹਾਲ ਵਿੱਚ ਸੁਰੱਖਿਆ ਦੇ ਕੋਈ ਢੁਕਵੇਂ ਪ੍ਰਬੰਧ ਨਹੀਂ ਸਨ।