ਦੇਹਰਾਦੂਨ, 22 ਨਵੰਬਰ
ਮਸੂਰੀ ਵਿਚ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਐਡਮਨਿਸਟ੍ਰੇਟਿਡ ਅਕੈਡਮੀ ਵਿਚ 57 ਸਿਖਲਾਈ ਪ੍ਰਾਪਤ ਅਧਿਕਾਰੀਆਂ ਨੂੰ ਕਰੋਨਾ ਹੋਣ ਕਾਰਨ ਸੰਸਥਾਨ 3 ਦਸੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਅਕੈਡਮੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕੋਵੀਡ-19 ਤੋਂ ਪੀੜਤ 57 ਸਿਖਲਾਈ ਅਫਸਰਾਂ ਕਾਰਨ ਸੰਸਥਾ 3 ਦਸੰਬਰ ਤੱਕ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਦੌਰਾਨ ਸਿਖਲਾਈ ਸਮੇਤ ਸਾਰੀਆਂ ਗਤੀਵਿਧੀਆਂ ਆਨਲਾਈਨ ਕਰਵਾਈਆਂ ਜਾਣਗੀਆਂ।