ਮੁਜ਼ੱਫਰਨਗਰ, 14 ਜੂਨ
ਸਹਾਰਨਪੁਰ ਦੀ ਇਕ ਅਦਾਲਤ ਨੇ ਅੱਜ 57 ਵਿਦੇਸ਼ੀ ਤਬਲੀਗੀ ਜਮਾਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਸੁਣਵਾਈ ਦੌਰਾਨ ਪਹਿਲਾਂ ਹੀ ਉਹ ਮਹੀਨਾ ਜੇਲ੍ਹ ਵਿਚ ਰਹਿ ਚੁੱਕੇ ਹਨ ਤੇ ਇਸ ਲਈ ਸਜ਼ਾ ਪੂਰੀ ਹੋ ਚੁੱਕੀ ਹੈ। 57 ਤਬਲੀਗੀਆਂ ਵਿਚ 21 ਕਿਰਗਿਜ਼ਸਤਾਨ ਨਾਲ, ਪੰਜ ਥਾਈਲੈਂਡ ਨਾਲ, ਚਾਰ ਇੰਡੋਨੇਸ਼ੀਆ ਨਾਲ, ਦੋ ਮਲੇਸ਼ੀਆ ਨਾਲ ਤੇ ਇਕ-ਇਕ ਸੀਰੀਆ ਤੇ ਫਰਾਂਸ ਤੋਂ ਹੈ। ਸੀਜੇਐਮ ਨੇ ਸ਼ਨਿਚਰਵਾਰ 57 ਜਣਿਆਂ ਨੂੰ ਇੱਕ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਮਹਾਮਾਰੀ ਐਕਟ, 1897 ਤਹਿਤ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ ਹੇਠ ਧਾਰਾ 188 ਆਈਪੀਸੀ ਮੁਤਾਬਕ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਕੇਸ ’ਚੋ ਸਖ਼ਤ ਧਾਰਾਵਾਂ ਹਟਾ ਲਈਆਂ ਗਈਆਂ ਸਨ। -ਪੀਟੀਆਈ