ਨਵੀਂ ਦਿੱਲੀ, 24 ਮਈ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 18 ਰਾਜਾਂ ਵਿਚ ਬਲੈਕ ਫੰਗਸ ਦੇ 5424 ਕੇਸ ਸਾਹਮਣੇ ਆਏ ਹਨ ਪਰ ਜ਼ਿਆਦਾਤਰ ਕੇਸ ਗੁਜਰਾਤ ਤੇ ਮਹਾਰਾਸ਼ਟਰ ਵਿਚੋਂ ਆ ਰਹੇ ਹਨ। ਇਨ੍ਹਾਂ ਵਿਚੋਂ 4556 ਕੇਸ ਕਰੋਨਾ ਕਾਰਨ ਹੋਏ ਹਨ ਜਦਕਿ ਬਾਕੀਆਂ ਨੂੰ ਕਰੋਨਾ ਨਹੀਂ ਹੋਇਆ ਸੀ। ਇਨ੍ਹਾਂ ਵਿਚੋਂ 55 ਫੀਸਦੀ ਸ਼ੂਗਰ ਦੇ ਮਰੀਜ਼ ਹਨ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਕਰਨ ਲਈ 9 ਲੱਖ ਟੀਕੇ ਵਿਦੇਸ਼ਾਂ ਤੋਂ ਮੰਗਵਾਏ ਗਏ ਹਨ ਜਿਨ੍ਹਾਂ ਵਿਚੋਂ 50 ਹਜ਼ਾਰ ਮਿਲ ਚੁੱਕੇ ਹਨ ਤੇ 3 ਲੱਖ ਅਗਲੇ ਹਫਤੇ ਆਉਣਗੇ।-ਪੀਟੀਆਈ