ਬੀਐੈੱਸਐੱਫ ’ਚ ਕਰੋਨਾ ਦੇ 53 ਨਵੇਂ ਕੇਸ

ਬੀਐੈੱਸਐੱਫ ’ਚ ਕਰੋਨਾ ਦੇ 53 ਨਵੇਂ ਕੇਸ

ਨਵੀਂ ਦਿੱਲੀ, 30 ਜੂਨ
ਬੀਐੇੱਸਐੱਫ ਅਮਲੇ ਦੇ 53 ਹੋਰ ਜਵਾਨ ਅੱਜ ਕਰੋਨਾਵਾਇਰਸ ਦੀ ਜ਼ੱਦ ਵਿੱਚ ਆ ਗਏ। ਇਨ੍ਹਾਂ ਨਵੇਂ ਕੇਸਾਂ ਨਾਲ ਬੀਐੈੱਸਐੱਫ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਇਕ ਹਜ਼ਾਰ ਦੇ ਅੰਕੜੇ ਨੂੰ ਟੱਪ ਕੇ 1018 ਹੋ ਗਈ ਹੈ। ਹਾਲੀਆ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ 659 ਜਵਾਨ ਸਿਹਤਯਾਬ ਹੋ ਚੁੱਕੇ ਹਨ ਜਦੋਂਕਿ 354 ਅਜੇ ਵੀ ਇਲਾਜ ਅਧੀਨ ਹਨ। ਹੁਣ ਤਕ ਬੀਐੱਸਐੱਫ ਦੇ ਪੰਜ ਜਵਾਨ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All