ਨਵੀਂ ਦਿੱਲੀ, 6 ਮਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਜਾਂ ਇਸ ਦੇ ਪ੍ਰਭਾਵਾਂ ਕਾਰਨ ਭਾਰਤ ਵਿੱਚ 47 ਲੱਖ ਮੌਤਾਂ ਹੋਣ ਦੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਨੁਮਾਨ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ‘ਵਿਗਿਆਨ ਝੂਠ ਨਹੀਂ ਬੋਲਦਾ, ਮੋਦੀ ਬੋਲਦੇ ਹੈ’। ਰਾਹੁਲ ਨੇ ਟਵੀਟ ਕੀਤਾ, ‘ਕੋਵਿਡ-19 ਮਹਾਮਾਰੀ ਕਾਰਨ 47 ਲੱਖ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ ਸਰਕਾਰ ਨੇ 4.8 ਲੱਖ ਮੌਤਾਂ ਦਾ ਦਾਅਵਾ ਕੀਤਾ ਹੈ। ਵਿਗਿਆਨ ਝੂਠ ਨਹੀਂ ਬੋਲਦਾ, ਮੋਦੀ ਬੋਲਦੇ ਹਨ।’