ਰਾਏਪੁਰ: ਐਨਫੋਰਸਮੈਂਟ ਡਾਇਰੈਕਟੋਰੇਟ ਟੀਮ ਵੱਲੋਂ ਛੱਤੀਸਗੜ੍ਹ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਨਿਜੀ ਕਾਰੋਬਾਰੀਆਂ ਦੇ ਟਿਕਾਣਿਆਂ ਉੱਤੇ ਮਾਰੇ ਛਾਪਿਆਂ ਦੌਰਾਨ ਚਾਰ ਕਰੋੜ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਰਾਏਗੜ੍ਹ ਦੀ ਕੁਲੈਕਟਰ ਰਾਨੂ ਸਾਹੂ ਦੀ ਸਰਕਾਰੀ ਰਿਹਾਇਸ਼ ਨੂੰ ਕੇਂਦਰੀ ਏਜੰਸੀ ਨੇ ਸੀਲ ਕਰ ਦਿੱਤਾ ਹੈ। ਉਹ ਤਲਾਸ਼ੀ ਮੌਕੇ ਹਾਜ਼ਰ ਨਹੀਂ ਸੀ। ਈਡੀ ਨੇ ਇਹ ਛਾਪੇ ਆਮਦਨ ਕਰ ਵਿਭਾਗ ਦੀ ਸ਼ਿਕਾਇਤ ਬਾਅਦ ਮਾਰੇ ਹਨ। ਛਾਪਿਆਂ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਭਾਜਪਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ