ਗਾਜ਼ੀਆਬਾਦ, 21 ਅਕਤੂਬਰ
ਕੌਮੀ ਮਹਿਲਾ ਕਮਿਸ਼ਨ ਨੇ ਅੱਜ ਕਿਹਾ ਕਿ ਗਾਜ਼ੀਆਬਾਦ ’ਚ ਆਪਣੇ ਨਾਲ ਸਮੂਹਿਕ ਜਬਰ ਜਨਾਹ ਦਾ ਦਾਅਵਾ ਕਰਨ ਵਾਲੀ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਆਪਾ-ਵਿਰੋਧੀ ਹਨ। ਕਮਿਸ਼ਨ ਨੇ ਇਸ ਘਟਨਾ ਬਾਰੇ ਸਹੀ ਜਾਣਕਾਰੀ ਇਕੱਠੀ ਕਰਨ ਲਈ ਟੀਮ ਭੇਜੀ ਹੈ। ਦੂਜੇ ਪਾਸੇ ਇੱਥੋਂ ਦੀ ਪੁਲੀਸ ਨੇ ਦਿੱਲੀ ਦੀ ਔਰਤ ਦੇ ਇਸ ਦਾਅਵੇ ਨੂੰ ਮਨਘੜਤ ਕਰਦਿਆਂ ਖਾਰਜ ਕਰ ਦਿੱਤਾ ਕਿ ਪੰਜ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਤਸ਼ੱਦਦ ਢਾਹਿਆ।
ਮਹਿਲਾ ਕਮਿਸ਼ਨ ਦੇ ਅਧਿਕਾਰੀ ਅਨੁਸਾਰ, ‘ਇਹ ਵੀ ਸੂਚਨਾ ਮਿਲੀ ਸੀ ਕਿ ਮਹਿਲਾ ਦੇ ਗੁਪਤ ਅੰਗ ਨੂੰ ਵੀ ਕਿਸੇ ਚੀਜ਼ ਨਾਲ ਨੁਕਸਾਨ ਪਹੁੰਚਾਇਆ ਗਿਆ ਹੈ ਪਰ ਗਾਜ਼ੀਆਬਾਦ ਦੇ ਐੱਮਐੱਸਜੀ ਜ਼ਿਲ੍ਹਾ ਹਸਪਤਾਲ ’ਚ ਮੁੱਢਲੀ ਜਾਂਚ ਦੌਰਾਨ ਅਜਿਹਾ ਕੁਝ ਵੀ ਨਹੀਂ ਮਿਲਿਆ।’ -ਪੀਟੀਆਈ