ਚੰਡੀਗੜ੍ਹ (ਟਨਸ): ਹਥਿਆਰਬੰਦ ਬਲਾਂ ਬਾਰੇ ਟ੍ਰਿਬਿਊਨਲ (ਏਐੱਫਟੀ) ਨੇ ਅੱਜ ਇਕ ਫੈਸਲੇ ਵਿੱਚ ਕਿਹਾ ਕਿ ਇਕ ਫੌਜੀ, ਜੋ ਕੁਦਰਤੀ ਆਫ਼ਤਾਂ ਦੇ ਟਾਕਰੇ ਦੌਰਾਨ ਆਪਣਾ ਫ਼ਰਜ਼ ਨਿਭਾਉਂਦਿਆਂ ਮੌਤ ਦੇ ਮੂੰਹ ਜਾ ਪੈਂਦਾ ਹੈ, ਉਸ ਦੇ ਵਾਰਸ ਨਿਯਮਤ ਡਿਊਟੀ ਦੌਰਾਨ ਮਰਨ ਵਾਲੇ ਫੌਜੀ ਦੇ ਵਾਰਸਾਂ ਮੁਕਾਬਲੇ ਉਚੇਰੀ ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ। ਚੰਪਾ ਦੇਵੀ ਦੇ ਪਤੀ ਨਾਇਕ ਸੁਰਿੰਦਰ ਕੁਮਾਰ ਦੀ ਭਾਰਤ ਚੀਨ ਬਾਰਡਰ ’ਤੇ ਜੰਗਲ ਦੀ ਅੱਗ ਬੁਝਾਉਂਦਿਆਂ ਮੌਤ ਹੋ ਗਈ ਸੀ।