ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ’ਚ ਨੌ ਸੀਟਾਂ ’ਤੇ ਜਿੱਤ ਦਰਜ ਕਰਨ ਅਤੇ 3 ਸੀਟਾਂ ’ਤੇ ਲੀਡ ਲੈਂਦਿਆਂ ਸੀਪੀਆਈ (ਐੱਮਐੱਲ) ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ। ਪਾਰਟੀ ਨੇ ਚੋਣਾਂ ’ਚ ਆਪਣੇ 19 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਅਤੇ ਨੌਜਵਾਨ ਆਗੂ ਹਨ। ਜਦਕਿ ਸੀਪੀਆਈ (ਐੱਮ) ਨੇ ਦੋ ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਸੀਪੀਆਈ ਨੇ ਦੋ ਸੀਟਾਂ ਜਿਤੀਆਂ ਹਨ।
-ਪੀਟੀਆਈ