ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬਣੀ ਫਿਲਮ ਪੀਐੱਮ ਨਰਿੰਦਰ ਮੋਦੀ 15 ਅਕਤੂਬਰ ਨੂੰ ਮੁੜ ਵੱਡੇ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਕਰੋਨਾਵਾਇਰਸ ਤੋਂ ਬਾਅਦ ਹੁਣ ਜਦੋਂ ਸਿਨਮਾਘਰ ਦੁਬਾਰਾ ਤੋਂ ਖੁੱਲ੍ਹਣ ਜਾ ਰਹੇ ਹਨ ਤਾਂ ਇਹ ਪਹਿਲੀ ਫਿਲਮ ਹੋਵੇਗੀ ਜੋ ਰਿਲੀਜ਼ ਕੀਤੀ ਜਾਵੇਗੀ। ਪਿਛਲੇ ਸਾਲ ਰਿਲੀਜ਼ ਹੋਈ ਫਿਲਮ ’ਚ ਵਿਵੇਕ ਆਨੰਦ ਓਬਰਾਏ ਨੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ ਹੈ। ਫਿਲਮ ਦੇ ਨਿਰਦੇਸ਼ਕ ਉਮੰਗ ਕੁਮਾਰ ਨੇ ਕਿਹਾ ਕਿ ਸਿਨਮਾਘਰ ਮੁੜ ਤੋਂ ਖੁੱਲ੍ਹਣ ਅਤੇ ‘ਪੀਐੱਮ ਨਰਿੰਦਰ ਮੋਦੀ’ ਮੁੜ ਤੋਂ ਰਿਲੀਜ਼ ਹੋਣ ਦੀ ਉਨ੍ਹਾਂ ਨੂੰ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਫਿਲਮ ਦੇਖਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਹੁਣ ਇਕ ਹੋਰ ਮੌਕਾ ਮਿਲ ਰਿਹਾ ਹੈ। -ਆਈਏਐਨਐਸ