ਨਵੀਂ ਦਿੱਲੀ/ਹਰਿਦੁਆਰ, 1 ਜੁਲਾਈ
ਕੇਂਦਰੀ ਆਯੂਸ਼ ਮੰਤਰਾਲੇ ਨੇ ਅੱਜ ਕਿਹਾ ਕਿ ਪਤੰਜਲੀ ‘ਕੋਰੋਨਿਲ’ ਨੂੰ ਵੇਚ ਸਕਦੀ ਹੈ ਪਰ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਾਸਤੇ, ਨਾ ਕੇ ਕੋਵਿਡ-19 ਦੀ ਦਵਾਈ ਵਜੋਂ। ਬਾਬਾ ਰਾਮਦੇਵ ਦੀ ਕੰਪਨੀ ਵੱਲੋਂ ਕੋਵਿਡ-19 ਦੀ ਦਵਾਈ ਦੱਸ ਕੇ ‘ਕੋਰੋਨਿਲ’ ਲਾਂਚ ਕੀਤੇ ਜਾਣ ਤੋਂ ਬਾਅਦ, ਹੁਣ ਇਸ ਨੂੰ ਬਿਮਾਰੀ ਦੀ ਰੋਕਥਾਮ ’ਚ ਸਹਾਈ ਦੱਸਿਆ ਜਾ ਰਿਹਾ ਹੈ।
-ਪੀਟੀਆਈ