ਮੁੰਬਈ, 7 ਮਈ
ਪ੍ਰਧਾਨ ਨਰਿੰਦਰ ਮੋਦੀ ਨੂੰ ‘ਜਨਤਾ ਦੇ ਨੇਤਾ’ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ‘‘ਮੋਦੀ ਨੂੰ ਬਦਨਾਮ ਕਰਨ ਵਾਲੀ ਬ੍ਰਿਗੇਡ’ 2014 ਤੋਂ ਪ੍ਰਧਾਨ ਮੰਤਰੀ ਅਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ ਫੋਬੀਆ’ ਨਾਲ ਗ੍ਰਸਤ ਲੋਕ ਹੁਣ ‘ਇਸਲਾਮੋਫੋਬੀਆ’ ਦਾ ਹਊਆ ਬਣਾ ਕੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕ ਆਪਣੇ ‘ਘਟੀਆ ਮਨਸੂਬਿਆਂ’ ਵਿੱਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਆਖਿਆ ‘‘ਭਾਰਤੀ ਸੱਭਿਆਚਾਰ ਤੇ ਏਕਤਾ ਨੂੰ ਤੋੜਨ ਵਾਲੀ ਤਾਲਿਬਾਨੀ ਸੋਚ ਨੂੰ ਕੁਚਲਣ ਲਈ ਇੱਕਜੁਟਤਾ ਨਾਲ ਕੰਮ ਕਰਨ ਦੀ ਲੋੜ ਹੈ।’’ ਸੀਨੀਅਰ ਭਾਜਪਾ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆਂ ਦਾ ਇਕਲੌਤਾ ਦੇਸ਼ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕਾਂ ਪੂਰੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਰਹਿੰਦੇ ਹਨ।’’ ਉਨ੍ਹਾਂ ਆਖਿਆ, ‘‘ਪ੍ਰਧਾਨ ਮੰਤਰੀ ਮੋਦੀ ਜਨਤਾ ਦੇ ਨੇਤਾ ਹਨ, ਕਿਸੇ ਵਿਸ਼ੇਸ਼ ਜਾਤ, ਭਾਈਚਾਰੇ ਅਤੇ ਧਰਮ ਦੇ ਨਹੀਂ। ਇਸ ਕਰਕੇ ਵਿਕਾਸ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਸਾਰਿਆਂ ਦਾ ਸ਼ਕਤੀਕਰਨ ਯਕੀਨੀ ਬਣਾਉਣ ’ਚ ਸਫਲ ਹੋ ਰਹੀ ਹੈ।’’ ਘੱਟ ਮਾਮਲਿਆਂ ਬਾਰੇ ਮੰਤਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਾਤ ਭਾਈਚਾਰੇ ਤੇ ਫਿਰਕਾਪ੍ਰਸਤੀ ਦੇ ਅੜਿੱਕਿਆਂ ਨੂੰ ਤੋੜ ਕੇ ਆਮ ਲੋਕਾਂ ਨੂੰ ਦੇਸ਼ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਵਿੱਚ ਭਾਈਵਾਲ ਬਣਾਇਆ ਹੈ। -ਪੀਟੀਆਈ