ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਮੈਂਬਰ ਪ੍ਰਤਿਮਾ ਮੌਂਡਲ ਨੇ ਲੋਕ ਸਭਾ ’ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ’ਤੇ ਹੋਈ ‘ਗ਼ੈਰ ਸੰਜੀਦਗੀ’ ਵਾਲੀ ਰਿਪੋਰਟਿੰਗ ਦਾ ਮੁੱਦਾ ਊਠਾਊਂਦਿਆਂ ਮੰਗ ਕੀਤੀ ਕਿ ਸਰਕਾਰ ਖੁਦਕੁਸ਼ੀ ਦੇ ਕੇਸਾਂ ਬਾਰੇ ਰਿਪੋਰਟਿੰਗ ਕਰਨ ਲਈ ਮੀਡੀਆ ਵਾਸਤੇ ਦਿਸ਼ਾ ਨਿਰਦੇਸ਼ ਜਾਰੀ ਕਰੇ। ਸਿਫ਼ਰ ਕਾਲ ਦੌਰਾਨ ਊਨ੍ਹਾਂ ਕਿਹਾ ਕਿ ਸਰਕਾਰ ਕੌਮੀ ਖੁਦਕੁਸ਼ੀ ਹੈਲਪਲਾਈਨ ਨੰਬਰ ਜਾਰੀ ਕਰੇ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਝਾਰਖੰਡ ’ਚ ‘ਸੰਵਿਧਾਨ ਸੰਕਟ’ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਊਥੇ ਰਾਸ਼ਟਰਪਤੀ ਰਾਜ ਲਾਗੂ ਕਰੇ। -ਪੀਟੀਆਈ