ਨਵੀਂ ਦਿੱਲੀ, 5 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ‘ਘੱਟੋ ਘੱਟ ਸ਼ਾਸਨ, ਵਧੇਰੇ ਨਿੱਜੀਕਰਨ’ ਮੋਦੀ ਸਰਕਾਰ ਦੀ ਸੋਚ ਹੈ। ਊਨ੍ਹਾਂ ਇਕ ਖ਼ਬਰ ਨੂੰ ਸਾਂਝਾ ਕਰਦਿਆਂ ਇਸ ਬਾਰੇ ਟਵੀਟ ਕੀਤਾ। ਕਾਂਗਰਸ ਆਗੂ ਨੇ ਦਾਅਵਾ ਕੀਤਾ,‘‘ਕੋਵਿਡ ਤਾਂ ਬਸ ਬਹਾਨਾ ਹੈ, ਸਰਕਾਰੀ ਦਫ਼ਤਰਾਂ ਨੂੰ ਪੱਕੇ ਤੌਰ ’ਤੇ ‘ਸਟਾਫ ਮੁਕਤ’ ਬਣਾਊਣਾ ਹੈ। ਨੌਜਵਾਨਾਂ ਦਾ ਭਵਿੱਖ ਚੋਰੀ ਕਰ ਕੇ ‘ਮਿੱਤਰਾਂ’ ਨੂੰ ਅੱਗੇ ਵਧਾਊਣਾ ਹੈ।’’ ਰਾਹੁਲ ਗਾਂਧੀ ਨੇ ਜਿਹੜੀ ਖ਼ਬਰ ਸਾਂਝੀ ਕੀਤੀ ਹੈ, ਊਸ ਮੁਤਾਬਕ ਕਰੋਨਾ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਨਵੀਆਂ ਸਰਕਾਰੀ ਨੌਕਰੀਆਂ ਦੀ ਭਰਤੀ ’ਤੇ ਰੋਕ ਲਗਾ ਦਿੱਤੀ ਹੈ। ਊਨ੍ਹਾਂ ਲੋਕਾਂ ਨੂੰ ਸਰਕਾਰ ਖਿਲਾਫ਼ ਬੋਲਣ ਦੀ ਬੇਨਤੀ ਕੀਤੀ ਹੈ।
-ਪੀਟੀਆਈ