ਨਵੀਂ ਦਿੱਲੀ, 27 ਅਪਰੈਲ
ਮਾਹਿਰਾਂ ਨੇ ਕਿਹਾ ਹੈ ਕਿ ਕਰੋਨਾਵਾਇਰਸ ਦਾ ‘ਭਾਰਤੀ ਸਟਰੇਨ’ ਯੂਕੇ ਵੇਰੀਐਂਟ (ਕਿਸਮ) ਵਾਂਗ ਵੱਧ ਤੇਜ਼ੀ ਨਾਲ ਫੈਲਦਾ ਹੈ, ਪਰ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਇਹ ਵਾਇਰਸ ਦੀ ਅਸਲ ਕਿਸਮ ਨਾਲੋਂ ਵਧੇਰੇ ਘਾਤਕ ਹੈ। ਸਾਰਸ-ਕੋਵ2 ਦੀ ਬੀ.1.617 ਕਿਸਮ, ਜਿਸ ਨੂੰ ‘ਡਬਲ ਮਿਊਟੈਂਟ’ ਜਾਂ ‘ਭਾਰਤੀ ਸਟਰੇਨ’ ਦਾ ਨਾਮ ਵੀ ਦਿੱਤਾ ਗਿਆ ਹੈ, ਬਹੁਤਾ ਕਰ ਕੇ ਮਹਾਰਾਸ਼ਟਰ ਤੇ ਦਿੱਲੀ ਵਿੱਚ ਪਾਇਆ ਗਿਆ ਹੈ। ਕਰੋਨਾ ਮਹਾਮਾਰੀ ਦੀ ਬੇਕਾਬੂ ਹੋਈ ਦੂਜੀ ਲਹਿਰ ਨੇ ਇਨ੍ਹਾਂ ਦੋਵਾਂ ਨੂੰ ਵੱਡੀ ਮਾਰ ਮਾਰੀ ਹੈ। -ਪੀਟੀਆਈ