ਸਾਰਿਆਂ ਤੱਕ ਨਿਆਂ ਦੀ ਰਸਾਈ ’ਚ ‘ਖਰਚ’ ਸਭ ਤੋਂ ਵੱਡਾ ਅੜਿੱਕਾ: ਕੋਵਿੰਦ

ਸਾਰਿਆਂ ਤੱਕ ਨਿਆਂ ਦੀ ਰਸਾਈ ’ਚ ‘ਖਰਚ’ ਸਭ ਤੋਂ ਵੱਡਾ ਅੜਿੱਕਾ: ਕੋਵਿੰਦ

ਨਵੀਂ ਦਿੱਲੀ, 26 ਨਵੰਬਰ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ‘ਸਾਰਿਆਂ ਤਕ ਨਿਆਂ ਦੀ ਰਸਾਈ’ ਲਈ ਖਰਚ ਨੂੰ ‘ਸਭ ਤੋਂ ਵੱਡਾ’ ਅੜਿੱਕਾ ਕਰਾਰ ਦਿੱਤਾ ਹੈ। ਉਨ੍ਹਾਂ ਨਾਗਰਿਕਾਂ ਲਈ ਨਿਆਂ ਯਕੀਨੀ ਬਣਾਉਣ ਦੇ ਆਪਣੇ ਫ਼ਰਜ਼ ਨੂੰ ਪੂਰਾ ਕਰਨ ਲਈ ਕਰੋਨਾ ਮਹਾਮਾਰੀ ਨੂੰ ਰਾਹ ਦਾ ਅੜਿੱਕਾ ਨਾ ਬਨਣ ਦੇਣ ਲਈ ਨਿਆਂ ਪਾਲਿਕਾ ਤੇ ਬਾਰ ਦੀ ਸ਼ਲਾਘਾ ਕੀਤੀ। ਸੁਪਰੀਮ ਕੋਰਟ ਵੱਲੋਂ ‘ਸੰਵਿਧਾਨ ਦਿਹਾੜੇ’ ਮੌਕੇ ਵਿਉਂਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਰਚੁਅਲ ਸੁਣਵਾਈ ਤੇ ਈ-ਫਾਈਲਿੰਗ ਜਿਹੇ ਤਕਨੀਕੀ ਉਪਰਾਲਿਆਂ ਦੀ ਵਰਤੋਂ ਕਰਦਿਆਂ ਸਿਖਰਲੀ ਅਦਾਲਤ ਨੇ ਮਹਾਮਾਰੀ ਦਰਮਿਆਨ ਵੀ ਆਪਣਾ ਕੰਮਕਾਜ ਜਾਰੀ ਰੱਖਿਆ ਤੇ ਲੋਕਾਂ ਨੂੰ ਨਿਆਂ ਮੁਹੱਈਆ ਕਰਵਾਉਂਦੀ ਰਹੀ। ਉਧਰ ਭਾਰਤ ਦੇ ਚੀਫ ਜਸਟਿਸ ਐੱਸ.ਏ.ਬੋਬੜੇ ਨੇ ਕਿਹਾ ਕਿ ਨਿਆਂ ਪਾਲਿਕਾ ਨੇ ਮਹਾਮਾਰੀ ਦੌਰਾਨ ਵੀ ਸਖ਼ਤ ਮਿਹਨਤ ਕੀਤੀ ਤੇ ਸਾਰੇ ਨਾਗਰਿਕਾਂ ਤਕ ਨਿਆਂ ਦੀ ਰਸਾਈ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਿਆ। ਸਮਾਗਮ ਵਿੱਚ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ, ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਆਦਿ ਮੌਜੂਦ ਸਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All