ਨਵੀਂ ਦਿੱਲੀ, 4 ਨਵੰਬਰ
ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੀਏ ਦੇ ਇਮਤਿਹਾਨ ਆਨਲਾਈਨ ਨਹੀਂ ਲਏ ਜਾ ਸਕਦੇ ਕਿਉਂਕਿ ਇਨ੍ਹਾਂ ਇਮਤਿਹਾਨਾਂ ਰਾਹੀਂ ਵਿਦਿਆਰਥੀਆਂ ਦੀਆਂ ਵਿਸ਼ਲੇਸ਼ਣ ਸਮਰੱਥਾਵਾਂ ਦੀ ਪਰਖ ਹੁੰਦੀ ਹੈ। ਦੱਸਣਯੋਗ ਹੈ ਕਿ ਕੁਝ ਊਮੀਦਵਾਰਾਂ ਵਲੋਂ ਆਨਲਾਈਨ ਇਮਤਿਹਾਨਾਂ ਦਾ ਸੁਝਾਅ ਦਿੱਤਾ ਗਿਆ ਸੀ। ਆਈਸੀਏਆਈ ਨੇ ਦੱਸਿਆ ਕਿ ਊਨ੍ਹਾਂ ਦਾ ਤਿੰਨ ਘੰਟਿਆਂ ਦਾ ਇਮਤਿਹਾਨ ਹੁੰਦਾ ਹੈ ਤੇ ਇਸ ਲਈ ਵਿਸਥਾਰਪੂਰਵਕ ਊੱਤਰ ਦੇਣੇ ਪੈਂਦੇ ਹਨ ਤੇ ਕੇਵਲ ਸਹੀ/ਗਲਤ ਨਾਲ ਊੱਤਰ ਨਹੀਂ ਦਿੱਤੇ ਜਾ ਸਕਦੇ। -ਪੀਟੀਆਈ