ਨਵੀਂ ਦਿੱਲੀ: ਕੇਂਦਰੀ ਪਰਸੋਨਲ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਜੁਲਾਈ 2014 ਤੋਂ ਜੂਨ 2022 ਵਿਚਾਲੇ 395 ਮਾੜੀ ਕਾਰਗੁਜ਼ਾਰੀ ਵਾਲੇ ਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਕੀਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਨੇ ਇਕ ਲਿਖਤ ਜਵਾਬ ਵਿੱਚ ਕਿਹਾ, ‘‘ਸਰਕਾਰ ਕੋਲ ਸਬੰਧਤ ਸੇਵਾ ਨਿਯਮ/ਮੌਲਿਕ ਨਿਯਮ-56(ਜੇ) ਦੇ ਪ੍ਰਬੰਧਾਂ ਤਹਿਤ ਜਨ ਹਿੱਤ ਵਿੱਚ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰਨ ਦੀ ਪੂਰਨ ਸ਼ਕਤੀ ਹੈ।’’ ਉਨ੍ਹਾਂ ਕਿਹਾ ਕਿ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਤੇ ਕੇਡਰ-ਕੰਟਰੋਲਿੰਗ ਅਥਾਰਿਟੀਜ਼ ਵੱਲੋਂ ਪਰਸੋਨਲ ਤੇ ਸਿਖਲਾਈ ਵਿਭਾਗ ਦੇ ਪੋਰਟਲ ’ਤੇ ਅਪਲੋਡ ਕੀਤੇ ਗਏ ਡੇਟਾ ਮੁਤਾਬਕ ਜੁਲਾਈ 2014 ਤੋਂ ਜੂਨ 2022 (19-07-2022 ਨੂੰ) ਵਿਚਾਲੇ ਕੁੱਲ 395 ਅਧਿਕਾਰੀਆਂ ਖ਼ਿਲਾਫ਼ ਮੌਲਿਕ ਨਿਯਮ 56(ਜੇ)/ਇਸੇ ਤਰ੍ਹਾਂ ਦੇ ਪ੍ਰਬੰਧਾਂ ਦਾ ਇਸਤੇਮਾਲ ਕੀਤਾ ਗਿਆ। ਇਨ੍ਹਾਂ ਅਧਿਕਾਰੀਆਂ ਵਿੱਚ 203 ਗਰੁੱਪ ‘ਏ’ ਅਤੇ 192 ਗਰੁੱਪ ‘ਬੀ’ ਅਧਿਕਾਰੀ ਸ਼ਾਮਲ ਹਨ। -ਪੀਟੀਆਈ