ਅਯੁੱਧਿਆ: ਲਖ਼ਨਊ-ਗੋਰਖਪੁਰ ਕੌਮੀ ਮਾਰਗ ’ਤੇ ਅੱਜ ਇਕ ਬੱਸ ਦੇ ਪਲਟਣ ਕਾਰਨ ਤਿੰਨ ਵਿਅਕਤੀ ਹਲਾਕ ਹੋ ਗਏ ਤੇ 30 ਜ਼ਖ਼ਮੀ ਹੋ ਗਏ। ਡਬਲ-ਡੈਕਰ ਬੱਸ ਇਕ ਹੋਰ ਵਾਹਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਘਟਨਾ ਸਵੇਰੇ ਸੱਤ ਵਜੇ ਵਾਪਰੀ। ਇਹ ਬੱਸ ਦਿੱਲੀ ਤੋਂ ਬਸਤੀ ਤੇ ਸਿੱਧਾਰਥਨਗਰ ਜਾ ਰਹੀ ਸੀ। ਜ਼ਖ਼ਮੀ ਹਸਪਤਾਲ ਦਾਖਲ ਕਰਾਏ ਗਏ ਹਨ। -ਪੀਟੀਆਈ