ਨਵੀਂ ਦਿੱਲੀ, 3 ਮਈ
ਓੜੀਸਾ ਪੁਲੀਸ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਫਰਜ਼ੀ ਵਟਸਐਪ ਆਈਡੀ ਬਣਾਉਣ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੇ ਸਿਮ ਕਾਰਡ ਦੂਜੇ ਗਰੋਹ ਨੂੰ ਵੇਚੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੀ ਫਰਜ਼ੀ ਆਈਡੀ ਬਣਾਉਣ ਵਾਲੇ ਇੱਕ ਵਿਅਕਤੀ ਨੇ ਵਿੱਤੀ ਮਦਦ ਮੰਗਦਿਆਂ ਵੀਆਈਪੀਜ਼ ਸਣੇ ਹੋਰ ਲੋਕਾਂ ਨੂੰ ਸੰਦੇਸ਼ ਭੇਜੇ ਸਨ।