ਨਵੀਂ ਦਿੱਲੀ, 3 ਅਕਤੂਬਰ
ਭਾਰਤ ਵਿੱਚ ਲੰਘੇ 24 ਘੰਟਿਆਂ ਵਿੱਚ ਕਰੋਨਾ ਦੇ 3,011 ਨਵੇਂ ਕੇਸ ਮਿਲਣ ਨਾਲ ਦੇਸ਼ ਵਿੱਚ ਲਾਗ ਪੀੜਤਾਂ ਦਾ ਅੰਕੜਾ ਵਧ ਕੇ 4,45,97,498 ਹੋ ਗਿਆ ਹੈ ਜਦਕਿ ਇਲਾਜ ਅਧੀਨ ਮਰੀਜ਼ਾ ਦੀ ਗਿਣਤੀ ਘਟ ਕੇ 36,126 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਅਪਡੇਟ ਅੰਕੜਿਆਂ ਮੁਤਾਬਕ ਕਰੋਨਾ 28 ਨਵੀਂਆਂ ਮੌਤਾਂ ਹੋਣ ਕਾਰਨ ਕਰੋਨਾ ਮ੍ਰਿਤਕਾਂ ਦੀ ਗਿਣਤੀ ਵਧ ਕੇ 5,28,701 ਹੋ ਗਈ ਹੈ। ਇਨ੍ਹਾਂ 28 ਮੌਤਾਂ ਵਿੱਚ 20 ਪੁਰਾਣੀਆਂ ਮੌਤਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਅੰਕੜਿਆਂ ਮੁਤਾਬਕ ਕਰੋਨਾ ਤੋਂ ਕੌਮੀ ਸਿਹਤਯਾਬੀ ਦਰ 97.73 ਫੀਸਦ ਦਰਜ ਕੀਤੀ ਗਈ ਹੈ।