ਨਵੀਂ ਦਿੱਲੀ, 22 ਜੂਨ
ਕਰੋਨਾ ਦੀ ਡੇੈਲਟਾ ਪਲੱੱਸ ਕਿਸਮ ਦੇ ਭਾਰਤ ਵਿੱਚ 22 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 16 ਇਕੱਲੇ ਮਹਾਰਾਸ਼ਟਰ ਤੇ ਬਾਕੀ ਮੱਧਪ੍ਰਦੇਸ਼ ਅਤੇ ਕੇਰਲਾ ਤੋਂ ਸਾਹਮਣੇ ਆਏ ਹਨ। ਇਹ ਜਾਣਕਾਰੀ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਉਨ੍ਹਾਂ 10 ਮੁਲਕਾਂ ਵਿੱਚ ਸ਼ਾਮਲ ਹੈ ਜਿਥੇ ਹੁਣ ਤਕ ਕਰੋਨਾ ਦੀ ਡੇੈਲਟਾ ਪਲੱਸ ਕਿਸਮ ਮਿਲੀ ਹੈ। -ਏਜੰਸੀ