ਨਵੀਂ ਦਿੱਲੀ: ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਦੀ ਪਤਨੀ ਦੀ ਸ਼ਿਕਾਇਤ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਪ੍ਰਦੀਪ ਰਮਦਾਨੀ ਅਤੇ ਦੀਪਕ ਰਮਨਾਨੀ ਨੂੰ ਕਾਬੂ ਕਰ ਲਿਆ ਹੈ। ਸ਼ਿਕਾਇਤਕਰਤਾ ਅਦਿਤੀ ਸਿੰਘ ਨੇ ਦੋਸ਼ ਲਾਇਆ ਕਿ ਫੋਨ ’ਤੇ ਕੇਂਦਰੀ ਕਾਨੂੰਨ ਮੰਤਰਾਲੇ ਦਾ ਅਧਿਕਾਰੀ ਦੱਸ ਇਕ ਵਿਅਕਤੀ ਨੇ ਉਸ ਦੇ ਪਤੀ ਦੀ ਜ਼ਮਾਨਤ ਕਰਾਉਣ ਲਈ ਉਸ ਨਾਲ 200 ਕਰੋੜ ਦੀ ਠੱਗੀ ਮਾਰੀ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਸੁਕਾਸ਼ ਚੰਦਰ ਸ਼ੇਖਰ ਉਰਫ਼ ਸੁਕਾਸ਼ ਇਸ ਅਪਰਾਧ ਦਾ ਸਾਜ਼ਿਸ਼ਕਰਤਾ ਹੈ। -ਆਈਏਐੱਨਐੱਸ