ਗਿਆਨ ਠਾਕੁਰ
ਸ਼ਿਮਲਾ, 28 ਮਈ
ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਵਿੱਚ ਭਰਤੀ ਬਲੈਕ ਫੰਗਸ ਦੇ ਦੋ ਮਰੀਜ਼ਾਂ ਦੀ ਅੱਜ ਮੌਤ ਹੋ ਗਈ। ਹਸਪਤਾਲ ਦੇ ਸੀਨੀਅਰ ਅਧਿਕਾਰੀ ਡਾ. ਜਨਕ ਰਾਜ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਬਲੈਕ ਫੰਗਸ ਨਾਲ ਸਬੰਧਤ ਤਿੰਨ ਮਰੀਜ਼ ਦਾਖਲ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਮਰੀਜ਼ ਹਮੀਰਪੁਰ ਤੇ ਕਸੌਲੀ ਨਾਲ ਸਬੰਧਤ ਹਨ। ਦੋਵਾਂ ਨੂੰ ਬਲੈਕ ਫੰਗਸ ਦਿਮਾਗ ਤਕ ਮਾਰ ਕਰ ਗਿਆ ਸੀ।