ਇੰਫਾਲ, 15 ਸਤੰਬਰ
ਇਥੇ ਦੋ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 13 ਅਤਿਵਾਦੀਆਂ ਨੇ ਅੱਜ ਮੁੱਖ ਮੰਤਰੀ ਐਨ ਬੀਰੇਨ ਸਿੰਘ ਅੱਗੇ ਹਥਿਆਰਾਂ ਸਮੇਤ ਆਤਮ-ਸਮਰਪਣ ਕਰ ਦਿੱਤਾ। ਆਤਮ-ਸਮਰਪਣ ਕਰਨ ਵਾਲੇ ਦਹਿਸ਼ਤਗਰਦਾਂ ’ਚ ਦਰਜਨ ਕਾਂਗਲੀਪਾਕ ਕਮਿਊਨਿਸਟ ਪਾਰਟੀ-ਪੀਪਲਜ਼ ਵਾਰ ਗਰੁੱਪ (ਕੇਸੀਪੀ-ਪੀਡਬਲਯੂਜੀ) ਅਤੇ ਇਕ ਕਾਂਗਲੇਈ ਯਾਵੋਲ ਕਾਂਬਾ ਲੁਪ (ਕੇਵਾਈਕੇਐਲ) ਨਾਲ ਸਬੰਧਤ ਹੈ। ਇੱਥੇ ਪਹਿਲੇ ਮਨੀਪੁਰ ਰਾਈਫਲਜ਼ ਕੰਪਲੈਕਸ ਵਿੱਚ ‘ਘਰ ਵਾਪਸੀ ਸਮਾਗਮ’ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਅਤਿਵਾਦੀ ਸੰਗਠਨਾਂ ਨੂੰ ਬਗਾਵਤ ਦਾ ਰਾਹ ਛੱਡ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮਨੀਪੁਰ ਵਿੱਚ ਸ਼ਾਂਤੀ ਬਹਾਲ ਹੋ ਰਹੀ ਹੈ ਅਤੇ ਵੱਖ-ਵੱਖ ਸੰਗਠਨਾਂ ਦੇ ਅਤਿਵਾਦੀ ਮੁੱਖ ਧਾਰਾ ਵਿੱਚ ਵਾਪਸ ਆ ਰਹੇ ਹਨ। -ਏਜੰਸੀ