ਨਵੀਂ ਦਿੱਲੀ, 17 ਜੁਲਾਈ
ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਵਿਚ 2015-16 ਤੋਂ 2019-21 ਵਿਚਾਲੇ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਰਿਪੋਰਟ ਮੁਤਾਬਕ ਇਸ ਦੌਰਾਨ ਯੂਪੀ, ਬਿਹਾਰ, ਮੱਧ ਪ੍ਰਦੇਸ਼, ਉੜੀਸਾ ਤੇ ਰਾਜਸਥਾਨ ਵਿਚ ਗਰੀਬਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿਚ ਗਰੀਬਾਂ ਦੀ ਗਿਣਤੀ ਵਿਚ 9.89 ਪ੍ਰਤੀਸ਼ਤ ਅੰਕ ਦੀ ਕਮੀ ਆਈ ਹੈ। ਇਹ 2015-16 ਵਿਚ 24.85 ਪ੍ਰਤੀਸ਼ਤ ਸੀ ਤੇ 2019-21 ਵਿਚ ਘਟ ਕੇ 14.96 ਪ੍ਰਤੀਸ਼ਤ ਹੋ ਗਈ। ਦਿਹਾਤੀ ਖੇਤਰਾਂ ’ਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਕਮੀ ਆਈ ਹੈ। -ਪੀਟੀਆਈ