ਸ਼ਾਹਜਹਾਂਪੁਰ (ਯੂਪੀ): ਇੱਥੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਵੱਲੋਂ ਉਸਦੀ ਸਕੂਲ ਦੀ ਫ਼ੀਸ ਭਰਨ ’ਚ ਅਸਮਰੱਥ ਰਹਿਣ ਕਾਰਨ ਖ਼ੁਦਕੁਸ਼ੀ ਕਰ ਲਈ। ਡੀਐੱਸਪੀ ਮਹੇਂਦਰ ਕੁਮਾਰ ਨੇ ਦੱਸਿਆ ਕਿ ਅਨੂਪ ਕੁਮਾਰ (18) ਨੇ ਦੇਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਉਸ ਸਮੇਂ ਖ਼ੁਦਕੁਸ਼ੀ ਕਰ ਲਈ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਉਸਦੀ ਸਕੂਲ ਦੀ ਫ਼ੀਸ ਨਹੀਂ ਭਰ ਸਕਦਾ। ਉਸਦੇ ਪੁੱਤਰ ਨੇ ਦੋ ਮਹੀਨੇ ਪਹਿਲਾਂ ਉਸ ਤੋਂ ਸਕੂਲ ਫ਼ੀਸ ਭਰਨ ਲਈ 8,000 ਰੁਪਏ ਮੰਗੇ ਸਨ । -ਪੀਟੀਆਈ