ਕਾਨਪੁਰ, 7 ਜੂਨ
ਕਾਨਪੁਰ ਪੁਲੀਸ ਨੇ ਪਿਛਲੇ ਹਫ਼ਤੇ ਸ਼ਹਿਰ ’ਚ ਹੋਈ ਹਿੰਸਾ ਦੇ ਸਿਲਸਿਲੇ ’ਚ ਅੱਜ 12 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿੰਸਾ ਦੇ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 50 ਹੋ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਕਰੀਬਨ ਇੱਕ ਦਰਜਨ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਡੀਐੱਸਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਲਾਏ ਗਏ ਪੋਸਟਰਾਂ ਤੋਂ ਬਾਅਦ 16 ਸਾਲ ਲੜਕੇ ਨੇ ਕਰਨਲਗੰਜ ਥਾਣੇ ’ਚ ਆ ਕੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਅਨੁਸਾਰ ਪੋਸਟਰ ’ਚ ਲਾਈਆਂ ਗਈਆਂ ਤਸਵੀਰਾਂ ’ਚ ਉਸ ਦੀ ਤਸਵੀਰ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਕੋਤਵਾਲੀ ਪੁਲੀਸ ਨੇ ਤਿੰਨ ਜੂਨ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਫਰਜ਼ੀ ਤੇ ਭੜਕਾਊ ਸਮੱਗਰੀ ਫੈਲਾਉਣ ਦੇ ਦੋਸ਼ ਹੇਠ ਦੋ ਫੇਸਬੁੱਕ ਤੇ ਤਿੰਨ ਟਵਿੱਟਰ ਅਕਾਊਂਟ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰ ਇਸੇ ਪ੍ਰਿੰਟਿੰਗ ਪ੍ਰੈੱਸ ’ਚ 3 ਜੂਨ ਨੂੰ ਬੰਦ ਦੇ ਸੱਦੇ ਬਾਰੇ ਪੋਸਟਰ ਛਾਪੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸ਼ੰਕਰ ਨੇ ਨਿਯਮਾਂ ਦੀ ਉਲੰਘਣਾ ਕਰਕੇ ਪੋਸਟਰ ਛਾਪੇ ਹਨ। -ਆਈਏਐੱਨਐੱਸ