ਨਵੀਂ ਦਿੱਲੀ: ਨਿੱਜੀ ਜਾਣਕਾਰੀ ਨਸ਼ਰ ਹੋਣ ਦੀ ਵੱਡੀ ਘਟਨਾ ਦਾ ਖੁਲਾਸਾ ਕਰਦਿਆਂ ਵੈੱਬਸਾਈਟ ‘ਗੋਡੈਡੀ’ ਨੇ ਖੁਲਾਸਾ ਕਿਹਾ ਹੈ ਕਿ ਉਸ ਵੱਲੋਂ ਚਲਾਈ ਜਾਂਦੀ ਵੈੱਬਸਾਈਟ ‘ਵਰਡਪ੍ਰੈੱਸ’ ਦੇ 12 ਲੱਖ ਗਾਹਕਾਂ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਸੰਨ੍ਹ ਲਾਈ ਗਈ ਹੈ। ਗੋਡੈਡੀ ਦੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ (ਸੀਆਈਐੱਸਓ) ਨੇ ਦਮਿਤ੍ਰੀਅਸ ਕੋਮਜ਼ ਨੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਪਤਾ ਲਾਇਆ ਹੈ ਕਿ ਉਨ੍ਹਾਂ ਦੇ ਵਰਡਪ੍ਰੈੱਸ ਸਰਵਰਾਂ ਵਿੱਚ ਅਣਅਧਿਕਾਰਤ ਪਹੁੰਚ ਹੋਈ ਹੈ। ਕੋਮਜ਼ ਨੇ ਸੋਮਵਾਰ ਦੇਰ ਰਾਤ ਨੂੰ ਦੱਸਿਆ, ‘‘ਵਰਡਪ੍ਰੈੱਸ ਦੇ 12 ਲੱਖ ਤੱਕ ਸਰਗਰਮ ਅਤੇ ਗ਼ੈਰ-ਸਰਗਰਮ ਗਾਹਕਾਂ ਦੇ ਈਮੇਲ ਐਡਰੈੱਸ ਅਤੇ ਕਸਟਮਰ ਨੰਬਰ ਨਸ਼ਰ ਹੋਏ ਹਨ। ਈਮੇਲ ਐਡਰੈੱਸ ਨਸ਼ਰ ਹੋਣ ਨਾਲ ‘ਫਿਸ਼ਿੰਗ ਅਟੈਕ’ ਹੋਣ ਦਾ ਖ਼ਤਰਾ ਹੁੰਦਾ ਹੈ।’’ ਕੰਪਨੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਪਰ, ‘‘ਸਾਨੂੰ ਯਕੀਨ ਹੈ ਕਿ 6 ਸਤੰਬਰ 2021 ਤੋਂ ਅਣਅਧਿਕਾਰਤ ਤੀਜੀ ਧਿਰ ਵੱਲੋਂ ਗਾਹਕਾਂ ਦੀ ਸੂਚਨਾ ਤੱਕ ਪਹੁੰਚ ਦੀ ਸ਼ੁਰੂਆਤ ਕੀਤੀ ਗਈ।’’ ਗੋਡੈਡੀ ਨੇ ਦੱਸਿਆ ਕਿ ਵਰਡਪ੍ਰੈੱਸ ਐਡਮਿਨ ਦੇ ਅਸਲੀ ਪਾਸਵਰਡ ਨੂੰ ਵੀ ਸੰਨ੍ਹ ਲੱਗੀ ਹੈ।ਦਮਿਤ੍ਰੀਅਸ ਨੇ ਕਿਹਾ, ‘‘ਅਸੀਂ ਇਹ ਘਟਨਾ ਲਈ ਮੁਆਫ਼ੀ ਮੰਗਦੇ ਹਾਂ ਅਤੇ ਇਸ ਵਾਸਤੇ ਸਾਨੂੰ ਆਪਣੇ ਗਾਹਕਾਂ ਦੀ ਫਿਕਰ ਹੈ। ਅਸੀਂ ਇਸ ਘਟਨਾ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਆਪਣੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ।’’ -ਆਈਏਐੱਨਐੱਸ