ਮੋਰੀਗਾਂਓ/ਬਾਰਪੇਟਾ/ਗੁਹਾਟੀ, 28 ਜੁਲਾਈ
ਅਸਾਮ ਦੇ ਬਾਰਪੇਟਾ ਅਤੇ ਮੋਰੀਗਾਓ ਜ਼ਿਲ੍ਹਿਆਂ ਵਿਚੋਂ 12 ਕਥਿਤ ‘ਜੇਹਾਦੀਆਂ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਗਲਾਦੇਸ਼ੀ ਅਤਿਵਾਦੀ ਗੁਟ ਅੰਸਾਰ ਉਲ ਇਸਲਾਮ ਦੇ ਨਾਲ ਉਨ੍ਹਾਂ ਦੇ ਕਥਿਤ ਸਬੰਧ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 7 ਹੋਰਨਾਂ ਨੂੰ ਵੀ ਕਾਬੂ ਕੀਤਾ ਗਿਆ ਹੈ ਜੋ ਉਪਰੋਕਤ ਦਹਿਸ਼ਤੀ ਜਥੇਬੰਦੀ ਲਈ ਵਿਚੋਲੇ ਦਾ ਕੰਮ ਕਰਦੇ ਸਨ। ਇਨ੍ਹਾਂ ਨੂੰ ਮੋਰੀਗਾਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕੌਮੀ ਪੱਧਰ ’ਤੇ ਕੀਤੀ ਗਈ ਸਾਂਝੀ ਕਾਰਵਾਈ ਵਿੱਚ ਦੋ ਮੁੱਖ ਅਤਿਵਾਦੀ ਗਰੋਹਾਂ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। -ਏਜੰਸੀ