ਵਿਰੁਧੂਨਗਰ: ਵਿਰੁਧੂਨਗਰ ਜ਼ਿਲ੍ਹੇ ਦੇ ਸੱਤੂਰ ਨੇੜੇ ਇੱਕ ਨਿੱਜੀ ਪਟਾਕਾ ਫੈਕਟਰੀ ’ਚ ਅੱਜ ਹੋਏ ਧਮਾਕੇ ਮਗਰੋਂ ਅੱਗ ਲੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 12 ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਹੋਈ ਜਦੋਂ ਪਟਾਕੇ ਬਣਾਉਣ ਲਈ ਕੁਝ ਕੈਮੀਕਲ ਮਿਲਾਏ ਜਾ ਰਹੇ ਸੀ। ਅੱਗ ਬੁਝਾਉਣ ਲਈ ਦਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ।
-ਪੀਟੀਆਈ