ਜਨੇਵਾ, 24 ਮਈ
ਵਿਸ਼ਵ ਸਿਹਤ ਸੰਸਥਾ ਨੇ ਮੰਕੀਪਾਕਸ ਦੇ ਕੇਸ ਲਗਾਤਾਰ ਵਧਣ ਤੋਂ ਬਾਅਦ ਅੱਜ ਚਿਤਾਵਨੀ ਜਾਰੀ ਕੀਤੀ ਹੈ। ਮੰਕੀਪਾਕਸ ਦੇ 15 ਦੇਸ਼ਾਂ ਵਿਚ 100 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਡਬਲਿਊਐਚਓ ਨੇ ਦਾਅਵਾ ਕੀਤਾ ਹੈ ਕਿ ਇਹ ਬਿਮਾਰੀ ਯੂਰਪ ਵਿਚ ਹਾਲ ਹੀ ਵਿਚ ਹੋਈ ਰੇਵ ਪਾਰਟੀ ਦੌਰਾਨ ਫੈਲੀ ਹੈ। ਮੰਕੀਪਾਕਸ ਸਮਲਿੰਗੀ ਪੁਰਸ਼ਾਂ ਤੋਂ ਫੈਲਣ ਬਾਰੇ ਵੀ ਕਿਹਾ ਗਿਆ ਹੈ। ਡਬਲਿਊਐਚਓ ਅਧਿਕਾਰੀ ਅਨੁਸਾਰ ਇਹ ਬਿਮਾਰੀ ਅੱਖ, ਨੱਕ ਤੇ ਮੂੰਹ ਜ਼ਰੀਏ ਫੈਲ ਸਕਦੀ ਹੈ।