ਚੇਨਈ, 14 ਜੂਨ
ਤਾਮਿਲਨਾਡੂ ਪੁਲੀਸ ਨੇ ਬਾਹੂਬਲੀ, ਪਡੱਯੱਪਾ ਅਤੇ ਹੋਰ ਫਿਲਮਾਂ ਵਿੱਚ ਅਭਿਨੈ ਕਰਨ ਵਾਲੀ ਅਭਿਨੇਤਰੀ ਰਾਮਯਾ ਕ੍ਰਿਸ਼ਨਣ ਦੀ ਕਾਰ ਵਿੱਚੋਂ ਸ਼ਰਾਬ ਦੀਆਂ 100 ਬੋਤਲਾਂ ਬਰਾਮਦ ਕੀਤੀਆਂ ਹਨ| ਪੁਲੀਸ ਅਨੁਸਾਰ ਅਭਿਨੇਤੀ ਉਸ ਸਮੇਂ ਈਸਟ ਕੋਸਟ ਰੋਡ (ਈਸੀਆਰ) ‘ਤੇ ਕਾਰ ਵਿਚ ਸਵਾਰ ਸੀ ਜਿੱਥੇ ਉਨ੍ਹਾਂ ਨੇ ਵੀਰਵਾਰ ਨੂੰ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਪੁਲੀਸ ਨੂੰ ਕਾਰ ਦੇ ਬੂਟ ਵਿਚੋਂ 100 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਅਤੇ ਜਦੋਂ ਰਾਮਯਾ ਤੋਂ ਪੁੱਛਿਆ ਤਾਂ ਊਸ ਨੇ ਕਿਹਾ ਕਿ ਉਹ ਨਹੀਂ ਜਾਣ ਦੀ ਕਿ ਕਾਰ ਵਿੱਚ ਕਿਵੇਂ ਆਈਆਂ। ਪੁਲੀਸ ਨੇ ਬੋਤਲਾਂ ਜ਼ਬਤ ਕਰ ਲਈਆਂ ਤੇ ਡਰਾਈਵਰ ਸੇਲਵਾਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਡਰਾਈਵਰ ਨੇ ਕਿਹਾ ਕਿ ਸ਼ਰਾਬ ਤਾਮਿਲਨਾਡੂ ਸਰਕਾਰ ਦੇ ਠੇਕੇ ਤੋਂ ਖਰੀਦੀ ਸੀ। ਇਕ ਹੋਰ ਡਰਾਈਵਰ ਸੱਦ ਕੇ ਅਭਿਨੇਤਰੀ ਨੂੰ ਚੇੱਨਈ ਵਾਪਸ ਚਲੀ ਗਈ।