ਚੰਡੀਗੜ੍ਹ:
ਹਰਿਆਣਾ ਫੂਡ ਤੇ ਡਰੱਗਜ਼ ਪ੍ਰਸ਼ਾਸਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਫ਼ਰੀਦਾਬਾਦ ਵਿਚ ਛਾਪਾ ਮਾਰ ਕੇ ਕਾਲਾ-ਬਾਜ਼ਾਰੀ ਕਰਨ ਵਾਲਿਆਂ ਤੋਂ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਇਸਤੇਮਾਲ ਹੁੰਦੀ ਦਵਾਈ ਰੈਮਡੇਸਿਵਿਰ ਦੀਆਂ ਦਸ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਸਰਕਾਰੀ ਬਿਆਨ ਅਨੁਸਾਰ ਡਰੱਗ ਕੰਟਰੋਲ ਅਧਿਕਾਰੀ ਵੱਲੋਂ ਦੋ ਵੱਖ-ਵੱਖ ਥਾਈਂ ਛਾਪੇ ਮਾਰ ਕੇ ਰੈਮਡੇਸਿਵਿਰ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
-ਪੀਟੀਆਈ