ਨਵੀਂ ਦਿੱਲੀ, 15 ਨਵੰਬਰ
ਦੇਸ਼ ਵਿੱਚ ਪਿੱਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 10,229 ਨਵੇਂ ਕੇਸ ਸਾਹਮਣੇ ਆਏ ਹਨ ਤੇ ਕਰੋਨਾ ਕੇਸਾਂ ਦੀ ਹੁਣ ਤੱਕ ਕੁੱਲ ਗਿਣਤੀ 3,44,47,536 ਹੋ ਗਈ ਹੈ। ਇਸੇ ਦੌਰਾਨ ਐਕਵਿਟ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ਦੇਸ਼ ਵਿੱਚ ਕਰੋਨਾ ਦੇ ਐਕਟਿਵ ਕੇਸ 1,34,096 ਹਨ ਜੋ ਕਿ ਪਿੱਛਲੇ 523 ਦਿਨਾਂ ਵਿੱਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 125 ਵਿਅਕਤੀਆਂ ਦੀ ਕਰੋਨਾਂ ਕਾਰਨ ਮੋਤ ਹੋਈ ਹੈ ਤੇ ਮੋਤਾਂ ਦਾ ਕੁੱਲ ਅੰਕੜਾ 4,63,655 ਹੋ ਗਿਆ ਹੈ। -ਏਜੰਸੀ