ਲੋਕ ਕੀ ਕਹਿਣਗੇ...

ਲੋਕ ਕੀ ਕਹਿਣਗੇ...

ਸੁੱਚਾ ਸਿੰਘ ਖੱਟੜਾ

 ਜੁਰਮਾਂ ਸਬੰਧੀ ਹਰ ਦੇਸ਼ ਦੀ ਲਿਖਤੀ ਦੰਡਾਵਲੀ ਹੈ। ਇਸ ਉੱਤੇ ਅਮਲ ਅਤੇ ਵਿਆਖਿਆ ਲਈ ਅਦਾਲਤਾਂ, ਵਕੀਲ ਅਤੇ ਜੱਜ ਹਨ। ਬੰਦੇ ਦੇ ਵਿਹਾਰ ਨੂੰ ਲੀਹ ਵਿਚ ਰੱਖਣ ਲਈ ਇਸ ਲਿਖਤੀ ਦੰਡਾਵਲੀ ਤੋਂ ਵੱਖਰੀ ਅਲਿਖਤ ਦੰਡਾਵਲੀ ਹੈ ਜਿਸ ਦਾ ਹਰ ਚੈਪਟਰ ‘ਲੋਕ ਕੀ ਕਹਿਣਗੇ’ ਦੇ ਸਿਰਲੇਖ ਨਾਲ ਖੁੱਲ੍ਹਦਾ ਹੈ। ਇਸ ਉਤੇ ਅਮਲ ਲਈ ਅਦਾਲਤ, ਵਕੀਲ ਅਤੇ ਜੱਜ ਬੰਦਾ ਆਪ ਹੈ। ਬੰਦੇ ਦੀ ਜ਼ਮੀਰ ਉਤੇ ਉਕਰੀ ‘ਲੋਕ ਕੀ ਕਹਿਣਗੇ’ ਦੀ ਇਬਾਰਤ ਆਪ ਹੀ ਬੋਲ ਉਠਦੀ ਹੈ। ‘ਲੋਕ ਕੀ ਕਹਿਣਗੇ’ ਦੀ ਇਹ ਇਬਾਰਤ ਬੰਦੇ ਨੂੰ ਪ੍ਰੇਰਦੀ ਅਤੇ ਵਰਜਦੀ ਰਹਿੰਦੀ ਹੈ।

ਗੱਲ ਪੁਰਾਣੀ ਹੈ। ਮੇਰੇ ਪਿੰਡ ਤੋਂ ਉੱਤਰ ਪੂਰਬ ਵਿਚ ਤੀਜਾ ਪਿੰਡ ਹਿਮਾਚਲ ਵਿਚ ਪੈਂਦਾ ਹੈ। ਪਿੰਡ ਦੇਸੀ ਨਾਜਾਇਜ਼ ਸ਼ਰਾਬ ਲਈ ਮਸਹੂਰ ਹੈ। ਪੁਲੀਸ ਛਾਪੇ ਤੇ ਭੱਠੀਆਂ, ਘੜੇ ਤੇ ਡਰੰਮਾਂ ਦੀ ਭੰਨਤੋੜ ਅਤੇ ਅਦਾਲਤੀ ਕੇਸ ਨਿੱਤ ਦਾ ਵਰਤਾਰਾ ਹੈ। ਖੱਡ ਦੇ ਵਗਦੇ ਪਾਣੀ ਦੇ ਕਿਨਾਰੇ ਦਿਨੇ ਵੀ ਭੱਠੀਆਂ ਚੱਲਦੀਆਂ ਹਨ। ਪਿਆਕੜਾਂ ਦਾ ਧੁੰਦਾਂ, ਕੋਹਰਿਆਂ, ਵਰਖਾ ਦੇ ਹਰ ਮੌਸਮ ਵਿਚ ਹਰ ਰੋਜ਼ ਪਹੁੰਚਣਾ ਨਿਤ ਨੇਮ ਹੈ। ਜਵਾਨੀ ਵਿਚ ਪੈਰ ਰੱਖਣ ਹੀ ਲੱਗਿਆ ਸੀ ਕਿ ਮੁੰਡੀਰ ਨਾਲ ਜਾ ਕੇ ਇਕ ਦਿਨ ਮੈਂ ਵੀ ਪੀ ਲਈ। ਵਾਪਸ ਘਰ ਵੜਿਆ ਤਾਂ ਬੇਬੇ ਨੇ ਬੁੱਝਣ ਵਿਚ ਨਾ ਗਲਤੀ, ਨਾ ਹੀ ਦੇਰ ਕੀਤੀ। ਬੜੇ ਜ਼ਬਤ ਨਾਲ ਬੋਲੀ, “ਪਿਉ ਸਿਰ ਤੇ ਨਹੀਂ, ਇਹ ਤਾਂ ਸੋਚ ਲੈਣਾ ਸੀ- ‘ਲੋਕ ਕੀ ਕਹਿਣਗੇ’।” (ਪਿਉ ਨਿੱਕੇ ਹੁੰਦੇ ਦਾ ਸਦੀਵੀ ਵਿਛੋੜਾ ਦੇ ਗਿਆ ਸੀ)। ‘ਲੋਕ ਕੀ ਕਹਿਣਗੇ’ ਦੇ ਤਿੰਨ ਸ਼ਬਦਾਂ ਨੇ ਸ਼ਰਾਬ ਪੀਣ ਲਈ ਮੇਰਾ ਉਹ ਦਿਨ ਪਹਿਲਾ ਅਤੇ ਆਖ਼ਰੀ ਬਣਾ ਦਿੱਤਾ। ਮੇਰੇ ਅਨੇਕਾਂ ਮਿੱਤਰ ਪੀਣ ਵਾਲੇ ਹਨ ਪਰ ਮੈਂ ਮੁੜ ਨਾ ਨਹੀਂ ਲਿਆ।

ਪਿਛੇ ਜਿਹੇ ਕੇਰਲ ਸਰਕਾਰ ਵੱਲੋਂ ਪਰਵਾਸੀ ਮਜ਼ਦੂਰਾਂ ਦੀ ਸਾਂਭ ਸੰਭਾਲ ਲਈ ਬਣੇ ਕੈਂਪ ਵਿਚੋਂ ਛੇ ਨੌਜਵਾਨਾਂ ਨੇ ਕਿਸੇ ਕਿਸਾਨ ਲਈ ਉਸ ਦੇ ਨਾਰੀਅਲ ਦੇ ਖੇਤਾਂ ਤੋਂ ਫਲ ਤੋੜ ਕੇ ਪੈਸੇ ਕਮਾਏ, ਆਪਣੀ ਬਚਤ ਵਿਚੋਂ ਕੁਝ ਹੋਰ ਪਾ ਕੇ ਮੁੱਖ ਮੰਤਰੀ ਰਾਹਤ ਫੰਡ ਵਿਚ 6000 ਰੁਪਏ ਜਮ੍ਹਾਂ ਕਰਵਾ ਕੇ ਰਸੀਦ ਲੈ ਲਈ। ਰਾਹਤ ਕੈਂਪ ਵਿਚੋਂ ਕੋਈ ਯੋਗਦਾਨ ਪਾਏ, ਇਹ ਵੱਡੀ ਗੱਲ ਸੀ। ਟੀਵੀ ਚੈਨਲ ਵਾਲਿਆਂ ਪੁੱਛਿਆ ਤਾਂ ਨੌਜਵਾਨਾਂ ਦਾ ਉੱਤਰ ਸੀ, “ਅਸੀਂ ਬਾਹਰ ਛੋਟੇ ਛੋਟੇ ਬੱਚਿਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਪਾਉਂਦਿਆਂ ਦੇਖਿਆ। ਕੇਰਲ ਸਰਕਾਰ ਸਾਡੀ ਇੰਨੀ ਵਧੀਆ ਦੇਖਭਾਲ ਕਰ ਰਹੀ ਹੈ। ਜੇ ਅਸੀਂ ਸਰਕਾਰ ਲਈ ਕੁਝ ਵੀ ਨਾ ਕੀਤਾ ਤਾਂ ‘ਲੋਕ ਕੀ ਕਹਿਣਗੇ’!”

ਲੱਖਾਂ ਧੀਆਂ ਨਾਲ ਜਦੋਂ ਕੁਝ ਗਲਤ ਵਾਪਰ ਜਾਂਦਾ ਹੈ ਤਾਂ ‘ਲੋਕ ਕੀ ਕਹਿਣਗੇ’ ਦੀ ਆਵਾਜ਼ ਉੱਤੇ ਜਾਨ ਦੇ ਬੈਠਦੀਆਂ ਹਨ। ਕਈ ਵਾਰ ਗਲਤ ਕਰਨ ਵਾਲੇ ਵੀ ‘ਲੋਕ ਕੀ ਕਹਿਣਗੇ’ ਦੀ ਇਬਾਰਤ ਉੱਤੇ ਜੀਵਨ ਲੀਲਾ ਖਤਮ ਕਰ ਲੈਂਦੇ ਹਨ। ਅਸੀਂ ਸਭ ਸਾਧਾਰਨ ਲੋਕ ਹਾਂ। ਹੁਣ ਵੱਡੇ ਲੋਕਾਂ ਵਲ ਪਰਤ ਕੇ ਦੇਖਦੇ ਹਾਂ। ਮਿਸਾਲਾਂ ਤਾਂ ਬਹੁਤ ਦਿੱਤੀਆਂ ਜਾ ਸਕਦੀਆਂ ਹਨ ਪਰ ਕੇਵਲ ਦੋ ਭਾਸ਼ਣ, ਦੋ ਪੈਕੇਜ, ਦੋ ਦ੍ਰਿਸ਼। ਪਹਿਲਾ ਭਾਸ਼ਣ: “ਦੇਸ ਕੇ ਸੁੱਖ ਸਾਧਨ ਦੇਸ ਕੇ ਗਰੀਬੋਂ ਕੋ ਭੀ ਮਿਲਨੇ ਚਾਹੀਏ। ਜਿਨ ਕੋ ਆਪ ਹਵਾਈ ਚਪਲ ਮੇਂ ਦੇਖਤੇ ਹੈਂ, ਮੈਂ ਇਨ ਕੋ ਹਵਾਈ ਜਹਾਜੋਂ ਮੇਂ ਦੇਖਨਾ ਚਾਹਤਾ ਹੂੰ। ਯਹ ਮੇਰਾ ਸੁਪਨਾ ਹੈ।” ਇਹ ਭਾਸ਼ਣ 2013 ਵਿਚ ਸ਼ਿਮਲੇ ਦਾ ਹੈ।

ਦੂਜਾ ਭਾਸ਼ਣ: “ਭਾਈਓ ਬਹਿਨੋ, ਗਰੀਬੀ ਕਿਆ ਹੋਤੀ ਹੈ। ਗਰੀਬ ਕੈਸੇ ਜਿੰਦਗੀ ਗੁਜਾਰਤਾ ਹੈ। ਠੰਢ ਜਿਆਦਾ ਪੜ ਜਾਏ ਤੋ ਗਰੀਬ ਮਰਤਾ ਹੈ। ਗਰਮੀ ਜਿਆਦਾ ਪੜ ਜਾਏ ਤੋ ਭੀ ਗਰੀਬ ਮਰਤਾ ਹੈ। ਬੀਮਾਰੀ ਫੈਲ ਜਾਏ ਤੋ ਭੀ ਗਰੀਬ ਮਰਤਾ ਹੈ। ਯਹ ਦਿਲੀ ਔਰ ਲਖਨਊ ਮੇਂ ਬੈਠੀ ਸਰਕਾਰੋਂ ਕੋ ਗਰੀਬੀ ਸੇ ਲੜਨੇ ਕੀ ਤਿਆਰੀ ਨਹੀਂ ਹੈ, ਇੱਛਾ ਨਹੀਂ ਹੈ।” ਇਹ ਵੀ 2013 ਦਾ ਭਾਸ਼ਣ ਹੈ ਪਰ ਲਖਨਊ ਦਾ ਹੈ। ਹੁਣ ਵਾਲੀ ਬਿਹਾਰ ਸਰਕਾਰ ਲਈ ਵਿਧਾਨ ਸਭਾ ਚੋਣਾਂ ਸਬੰਧੀ ਪਟਨਾ ਵਿਚ ਰੈਲੀ ਸੀ। “ਕਾਨ ਖੋਲ੍ਹ ਕਰ ਸੁਨ ਲੋ, ਬਿਹਾਰ ਕੇ ਵਿਕਾਸ ਕੇ ਲੀਏ ਸਵਾ ਲਾਖ ਕਰੋੜ ਕਾ ਪੈਕੇਜ ਦਿਆ ਜਾਤਾ ਹੈ।” ਕੋਈ ਪੈਸਾ ਨਾ ਆਇਆ। 5 ਅਗਸਤ, 2019 ਕਸਮੀਰ ਤੋਂ ਧਾਰਾ 370 ਹਟਾਉਣ ਸਮੇਂ “ਕਸ਼ਮੀਰ ਕੇ ਵਿਕਾਸ ਕੇ ਲੀਏ 80,000 ਹਜ਼ਾਰ ਕਰੋੜ ਦਾ ਪੈਕੇਜ ਦੀਆ ਜਾਤਾ ਹੈ।” ਕੋਈ ਪੈਸਾ ਦਿੱਤਾ ਹੋਵੇ, ਕਸ਼ਮੀਰ ਵਾਸੀਆਂ ਤੋਂ ਪੁੱਛਿਆ ਜਾ ਸਕਦਾ ਹੈ। ਇਹ ਦੂਜਾ ਪੈਕੇਜ ਸੀ।

ਦੋ ਦ੍ਰਿਸ਼ਾਂ ਵਿਚ ਪਹਿਲਾ ਔਰੰਗਾਬਾਦ ਦੇ ਰੇਲ ਪਟੜੀ ਉਤੇ 16 ਮਜ਼ਦੂਰਾਂ ਨਾਲ ਵਾਪਰੇ ਹਾਦਸੇ ਦਾ ਹੈ। ਦੂਜਾ ਦ੍ਰਿਸ਼ ਬਿਹਾਰ ਦਾ ਹੈ। ਗੁਜਰਾਤ ਤੋਂ ਸਿੱਧੀ ਆਉਣ ਦੀ ਬਜਾਏ ਰੇਲ ਗੱਡੀ ਰਸਤਾ ਭਟਕ ਕੇ ਘੁੰਮਦੀ ਘੁਮਾਉਂਦੀ ਮੁਜ਼ੱਫਰਪੁਰ (ਬਿਹਾਰ) ਆਈ ਹੈ। ਰੇਲ ਗੱਡੀ ਵਿਚ ਇਕ ਔਰਤ ਭੁੱਖ ਅਤੇ ਪਿਆਸ ਨਾਲ ਦਮ ਤੋੜ ਗਈ। ਮੁਜ਼ੱਫਰਪੁਰ ਰੇਲਵੇ ਸਟੇਸ਼ਨ ਉਤੇ ਉਸ ਦੀ ਦੇਹ ਉਤੇ ਕਿਸੇ ਨੇ ਚਾਦਰ ਦੇ ਦਿੱਤੀ। ਉਹ ਔਰਤ ਇਕ ਮਾਂ ਹੈ, ਉਸ ਦਾ ਡੇਢ ਕੁ ਸਾਲ ਦਾ ਮਾਸੂਮ ਬੱਚਾ ਮਾਂ ਉਪਰ ਦਿੱਤੀ ਚਾਦਰ ਦੀ ਕੰਨੀ ਵਾਰ ਵਾਰ ਖਿਚਦਾ ਹੈ, ਚਾਦਰ ਹੇਠੋਂ ਮਾਂ ਨੂੰ ਝਾਕਦਾ ਹੈ ਤਾਂ ਕਿ ਉਹ ਉਠ ਜਾਏ।

ਕੀ ਇਹ ਦੋ ਭਾਸ਼ਣ, ਦੋ ਪੈਕੇਜ ਅਤੇ ਦੋ ਦ੍ਰਿਸ਼ ਫਕੀਰ ਲਈ ਕਾਫੀ ਨਹੀਂ ਕਿ ਉਹ ਝੋਲਾ ਚੁੱਕ ਕੇ ਚਲਾ ਜਾਏ! ਅਸੀਂ ਕਿਉਂ ਨਹੀਂ ਮੰਨਦੇ ਕਿ ਅਜਿਹੀਆਂ ਜ਼ਮੀਰਾਂ ਵੀ ਹੁੰਦੀਆਂ ਹਨ ਜਿਨ੍ਹਾਂ ਉਤੇ ‘ਲੋਕ ਕੀ ਕਹਿਣਗੇ’ ਦੀ ਇਬਾਰਤ ਉਕਰੀ ਹੀ ਨਹੀਂ ਹੁੰਦੀ। ਅਸੀਂ ਕਿਉਂ ਨਹੀਂ ਮੰਨਦੇ ਕਿ ਮਰ ਚੁੱਕੀ ਜ਼ਮੀਰ ਵਾਲਿਆਂ ਦੀ ਗਿਣਤੀ ਸ਼ਾਸਕਾਂ ਵਿਚ ਵਧ ਰਹੀ ਹੈ।

ਸੰਪਰਕ: 94176-52947

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All