ਬੇਜ਼ਬਾਨਾਂ ਦੀਆਂ ਬਾਤਾਂ

ਬੇਜ਼ਬਾਨਾਂ ਦੀਆਂ ਬਾਤਾਂ

ਪ੍ਰੀਤਮਾ ਦੋਮੇਲ

ਪ੍ਰੀਤਮਾ ਦੋਮੇਲ

ਨੁੱਖ ਆਪਣੇ ਆਪ ਨੂੰ ਇਸ ਸੰਸਾਰ ਵਿਚ ਸਭ ਤੋਂ ਉੱਤਮ ਜੀਅ ਸਮਝਦਾ ਹੈ, ਇਹ ਹੈ ਵੀ; ਇਸ ਵਿਚ ਕੋਈ ਸ਼ੱਕ ਨਹੀਂ ਹੈ। ਇਹ ਬੋਲ ਸਕਦਾ ਹੈ, ਬੋਲ ਕੇ ਮਨ ਦੀ ਗੱਲ ਦੂਜਿਆਂ ਨੂੰ ਦੱਸ ਸਕਦਾ ਹੈ; ਰੋ ਸਕਦਾ ਹੈ, ਆਪਣੇ ਦਿਲ ਦਾ ਦੁੱਖ ਜਾਂ ਆਪਣੇ ਨਾਲ ਹੋ ਰਹੀਆਂ ਜਿ਼ਆਦਤੀਆਂ ਦਾ ਪ੍ਰਗਟਾਵਾ ਕਰ ਸਕਦਾ ਹੈ; ਹੱਸ ਸਕਦਾ ਹੈ, ਤੇ ਆਪਣੀ ਖ਼ੁਸ਼ੀ ਜ਼ਾਹਿਰ ਕਰ ਸਕਦਾ ਹੈ; ਪੜ੍ਹ ਸਕਦਾ ਹੈ, ਕਮਾ ਸਕਦਾ ਹੈ, ਆਪਣੇ ਪਰਿਵਾਰ ਦਾ ਪਾਲਣ- ਪੋਸ਼ਣ ਕਰ ਸਕਦਾ ਹੈ; ਦੇਸ਼ ਵਿਦੇਸ਼ ਘੁੰਮ ਫਿਰ ਕੇ ਆ ਸਕਦਾ ਹੈ। ਕੁਦਰਤ ਨੇ ਇਹ ਬਖ਼ਸ਼ਿਸ਼ਾਂ ਸਿਰਫ਼ ਮਨੁੱਖ ਨੂੰ ਹੀ ਦਿੱਤੀਆਂ ਹਨ। ਸੰਸਾਰ ਵਿਚ ਹੋਰ ਅਨੇਕਾਂ ਜਾਤੀਆਂ ਹਨ, ਛੋਟੇ ਵੱਡੇ ਤੇ ਭਿਆਨਕ ਤੋਂ ਭਿਆਨਕ ਜਾਨਵਰ ਹਨ, ਕੀੜੇ-ਮਕੌੜੇ ਹਨ, ਉੱਡਣ ਵਾਲੇ ਪੰਛੀ ਹਨ, ਦੁੱਧ ਦੇਣ ਵਾਲੇ ਪਸ਼ੂ ਹਨ ਪਰ ਇਨ੍ਹਾਂ ਨੂੰ ਕੁਦਰਤ ਨੇ ਸਿਵਾਏ ਥੋੜ੍ਹਾ  ਬਹੁਤਾ ਬੋਲਣ ਦੇ ਹੋਰ ਕੋਈ ਗੁਣ ਨਹੀਂ ਦਿੱਤਾ। ਉਹ ਜੋ ਬੋਲਦੇ ਹਨ, ਉਹ ਸਿਵਾਏ ਉਨ੍ਹਾਂ ਦੇ ਹੋਰ ਕੋਈ ਨਹੀਂ ਸਮਝ ਸਕਦਾ ਪਰ ਜੇ ਅਸੀਂ ਉਨ੍ਹਾਂ ਦੇ ਨਿੱਤ ਦੇ ਵਿਹਾਰ ਅਤੇ ਤੁਰਨ-ਫਿਰਨ ਜਾਂ ਉੱਡਣ ਨੂੰ ਧਿਆਨ ਨਾਲ ਦੇਖੀਏ ਤਾਂ ਸਾਡੀ ਸਮਝ ਵਿਚ ਆ ਜਾਂਦਾ ਹੈ ਕਿ ਉਨ੍ਹਾਂ ਅੰਦਰ ਕਈ ਉਹ ਅਦੁੱਤੀ ਗੱਲਾਂ ਹਨ ਜਿਹੜੀਆਂ ਇਨਸਾਨਾਂ ਵਿਚ ਨਹੀਂ ਹਨ।

ਇਸੇ ਸਾਲ ਜਨਵਰੀ ਮਹੀਨੇ ਦੀ ਗੱਲ ਹੈ, ਅਸੀਂ ਆਪਣੇ ਘਰ ਦੇ ਵਿਹੜੇ ਦੀ ਅਗਲੀ ਛੋਟੀ ਜਿਹੀ ਕੰਧ ਉੱਤੇ ਸਵੇਰੇ ਸਵੇਰੇ ਹੀ ਛੋਟਾ ਜਿਹਾ ਮਿੱਟੀ ਦਾ ਕੰਡੀਰਾ ਪਾਣੀ ਦਾ ਭਰ ਕੇ ਰੱਖ ਦਿੰਦੇ ਤਾਂ ਕਿ ਆਉਂਦੇ ਜਾਂਦੇ ਜਾਨਵਰ ਪਿਆਸ ਬੁਝਾ ਲੈਣ। ਇੱਕ ਦਿਨ ਬਾਹਰ ਵਿਹੜੇ ਵਿਚ ਬੈਠੀ ਧੁੱਪ ਸੇਕ ਰਹੀ ਸਾਂ, ਦੇਖਿਆ ਕਿ ਗੁਟਾਰ ਆਈ, ਪਹਿਲਾਂ ਉਸ ਨੇ ਰੱਜ ਕੇ ਪਾਣੀ ਪੀਤਾ, ਫਿਰ ਉਹ ਕੰਡੀਰੇ ਵਿਚ ਡੁਬਕੀਆਂ ਮਾਰਨ ਲੱਗ ਪਈ। ਮੈਨੂੰ ਤਾਂ ਉਸ ਨੂੰ ਦੇਖ ਦੇਖ ਕੇ ਕੰਬਣੀ ਚੜ੍ਹੇ, ਉਸ ਦਿਨ ਠੰਢ ਵੀ ਬੜੀ ਸੀ ਪਰ ਉਹ ਮਜ਼ੇ ਨਾਲ ਆਪਣੇ ਖੰਭ ਛੰਡ ਛੰਡ ਕੇ ਨਹਾ ਰਹੀ ਸੀ। ਨਹਾਉਣ ਵਿਚ ਪਤਾ ਨਹੀਂ ਉਸ ਨੂੰ ਕੁਝ ਜਿ਼ਆਦਾ ਹੀ ਆਨੰਦ ਆ ਰਿਹਾ ਸੀ, ਹਟ ਹੀ ਨਹੀਂ ਰਹੀ ਸੀ। ਇੰਨੇ ਨੂੰ ਕਬੂਤਰ ਆਇਆ, ਉਸ ਨੇ ਵੀ ਪਾਣੀ ਪੀਣਾ ਸੀ, ਉਹ ਕੰਡੀਰੇ ਦੇ ਕੋਲ ਆ ਕੇ ਬੈਠ ਗਿਆ। ਕਾਫ਼ੀ ਦੇਰ ਉਸ ਨੂੰ ਦੇਖਦਾ ਰਿਹਾ ਪਰ ਗੁਟਾਰ ਤਾਂ ਨਹਾਉਣੋਂ ਹਟੇ ਹੀ ਨਾ। ਮੈਨੂੰ ਵੀ ਗੁੱਸਾ ਆਉਣ ਲੱਗ ਪਿਆ, ਬਈ ਇਹ ਚਾਮਲੀ ਹੋਈ ਗੁਟਾਰ ਹਟਦੀ ਕਿਉਂ ਨਹੀਂ? ਉਹ ਗ਼ਰੀਬ ਕਦ ਦਾ ਕੋਲ ਬੈਠਾ ਇਸ ਦੇ ਪਾਸੇ ਹਟਣ ਦੀ ਇੰਤਜ਼ਾਰ ਕਰ ਰਿਹਾ ਹੈ।

ਖ਼ੈਰ, ਬੜੀ ਦੇਰ ਬਾਅਦ ਉਹ ਆਪਣੇ ਖੰਭ ਛੰਡ ਕੇ ਕੰਡੀਰੇ ਵਿਚੋਂ ਬਾਹਰ ਨਿਕਲੀ ਤਾਂ ਵਿਚਾਰੇ ਕਬੂਤਰ ਨੇ ਪਾਣੀ ਪੀਤਾ। ਸੋਚ ਰਹੀ ਸਾਂ, ਜੇ ਕਿਸੇ ਅਜਿਹੀ ਸਾਂਝੀ ਥਾਂ ਤੇ ਕੋਈ ਇਨਸਾਨ ਹੁੰਦਾ  ਤਾਂ ਹੁਣ ਤੱਕ ਕਦੋਂ ਦਾ ਬੋਲ-ਬੁਲਾਰਾ ਹੋ ਕੇ ਗੱਲ ਮੁੱਕ ਜਾਣੀ ਸੀ ਪਰ ਉਹ ਕਬੂਤਰ ਪਤਾ ਨਹੀਂ ਕੀ ਸੋਚ ਕੇ ਚੁੱਪ-ਚਾਪ ਬੈਠਾ ਸਭ ਕੁਝ ਦੇਖਦਾ ਰਿਹਾ; ਹਾਲਾਂਕਿ ਉਹ ਗੁਟਾਰ ਤੋਂ ਦੁੱਗਣੇ ਸਾਈਜ਼ ਵਾਲਾ ਜਾਨਵਰ ਸੀ ਪਰ ਉਸ ਨੇ ਆਪਣੀ ਸ਼ਕਤੀ ਦਾ ਦਿਖਾਵਾ ਨਹੀਂ ਕੀਤਾ ਤੇ ਬੜੇ ਸਬਰ-ਸੰਤੋਖ ਨਾਲ ਆਪਣੀ ਵਾਰੀ ਦੀ ਇੰਤਜ਼ਾਰ ਕਰਦਾ ਰਿਹਾ। ਇਹੋ ਜਿਹਾ ਕੁਝ ਦੇਖ ਕੇ ਮਨ ਵਿਚ ਇਹੀ ਖਿ਼ਆਲ ਆਉਂਦਾ ਹੈ ਕਿ ਅੱਜ ਦੇ ਇਨਸਾਨ ਨਾਲੋਂ ਤਾਂ ਇਹ ਪੰਛੀ ਚੰਗੇ ਹਨ ਜੋ ਆਪਸੀ ਕਦਰਾਂ-ਕੀਮਤਾਂ ਨੂੰ ਜਿ਼ਆਦਾ ਸਮਝਦੇ ਹਨ। ਉਹ ਭਾਵੇਂ ਬੋਲ ਕੇ ਕੁਝ ਕਹਿ ਨਹੀਂ ਸਕਦੇ ਪਰ ਆਪਣੀਆਂ ਇਨ੍ਹਾਂ ਕਮਾਲ ਦੀਆਂ ਹਰਕਤਾਂ ਨਾਲ ਉਹ ਅਜਿਹਾ ਕੁਝ ਕਰ ਦਿਖਾਉਂਦੇ ਹਨ ਜਿਨ੍ਹਾਂ ਤੋਂ ਅੱਜ ਦਾ ਇਨਸਾਨ ਬਹੁਤ ਦੂਰ ਕਿਧਰੇ ਪਿੱਛੇ ਰਹਿ ਗਿਆ ਜਾਪਦਾ ਹੈ।

ਅਜਿਹੀ ਹੀ ਇੱਕ ਹੋਰ ਗੱਲ ਜਿ਼ਹਨ ਦੀ ਤਖ਼ਤੀ ਉੱਤੇ ਉਘੜ ਆਈ ਹੈ। ਸਾਡੇ ਕੋਲ ਇੱਕ ਕੁੱਤਾ ਸੀ, ਉਸ ਦਾ ਨਾਂ ਅਸੀਂ ਕੈਸਪਰ ਰੱਖਿਆ। ਕੁਝ ਦਿਨਾਂ ਦਾ ਹੀ ਸੀ ਜਦੋਂ ਉਹ ਸਾਡੇ ਘਰ ਆਇਆ ਸੀ। ਬੱਚਿਆਂ ਦੇ ਨਾਲ ਖੇਡਦਾ, ਖਾਂਦਾ-ਪੀਂਦਾ ਉਹ ਵੱਡਾ ਹੋ ਰਿਹਾ ਸੀ। ਜਦੋਂ ਸਾਡੇ ਘਰ ਬੱਚੀ ਨੇ ਜਨਮ ਲਿਆ ਤਾਂ ਉਸ ਨਾਲ ਉਸ ਨੂੰ ਬੜੀ ਈਰਖਾ ਹੋ ਗਈ। ਜਦੋਂ ਉਹ ਮਾਂ ਦੀ ਗੋਦੀ ਵਿਚ ਲੇਟ ਕੇ ਦੁੱਧ ਪੀਵੇ ਤਾਂ ਉਹ ਵੀ ਨਾਲ ਲੇਟ ਜਾਵੇ। ਉਸ ਨੂੰ ਝਿੜਕੀਏ ਤਾਂ ਭੌਂਕੇ ਤੇ ਦੰਦੀਆਂ ਵੱਢੇ। ਪਿਆਰ ਪੁਚਕਾਰ ਕੇ ਉਸ ਨੂੰ ਇੱਧਰ-ਉਧਰ ਕਰੀਏ ਤਾਂ ਜੋ ਬੱਚੀ ਦੁੱਧ ਪੀ ਸਕੇ। ਹੌਲੀ ਹੌਲੀ ਉਹ ਵੱਡਾ ਹੋ ਗਿਆ ਤੇ ਪਹਿਲਾਂ ਵਰਗਾ ਸ਼ਰਾਰਤੀ ਨਾ ਰਿਹਾ। ਹੁਣ ਉਹ ਜਿ਼ਆਦਾਤਰ ਇੱਕ ਪਾਸੇ ਪਿਆ ਸੁੱਤਾ ਰਹਿੰਦਾ। ਫਿਰ ਉਹਨੂੰ ਕੋਈ ਬਿਮਾਰੀ ਲੱਗ ਗਈ। ਡਾਕਟਰ ਨੇ ਕਿਹਾ- ਇਸ ਨੂੰ ਜੋੜ੍ਹਾਂ ਦਾ ਦਰਦ ਹੈ। ਉਹ ਦਰਦ ਦੇ ਮਾਰੇ ਬੇਹਾਲ ਹੋ ਜਾਂਦਾ, ਹਰ ਵੇਲੇ ਚੀਕਦਾ ਰਹਿੰਦਾ। ਟੀਕਾ ਲੱਗਦਾ ਤਾਂ ਉਸ ਨੂੰ ਕੁਝ ਆਰਾਮ ਆਉਂਦਾ। ਉੱਠਣ ਤੋਂ ਵੀ ਆਹਰੀ ਹੋ ਗਿਆ। ਪਿਛਲੇ ਸਾਲ ਦੀ ਗੱਲ ਹੈ। ਪੁੱਤਰ, ਬਹੂ ਤੇ ਬੱਚੇ ਕਿਸੇ ਪਾਰਟੀ ਵਿਚ ਜਾਂਦੇ (ਫੌ਼ਜ ਵਿਚ ਅਜਿਹੀਆਂ ਪਾਰਟੀਆਂ ਹੁੰਦੀਆਂ ਰਹਿੰਦੀਆਂ) ਤੇ ਮੈਂ ਆਪਣੇ ਕਮਰੇ ਵਿਚ ਇਕੱਲੀ ਹੰੁਦੀ ਤਾਂ ਕੈਸਪਰ ਬੜੀ ਔਖ ਨਾਲ ਘਿਸਰ ਘਿਸਰ ਕੇ ਕੋਲ ਆ ਕੇ ਲੇਟ ਜਾਂਦਾ। ਮੈਂ ਕਹਿੰਦੀ, ਕੈਸਪਰ ਬੱਚਾ ਤੇਰੇ ਕੋਲੋਂ ਤੁਰਿਆ ਤਾਂ ਜਾਂਦਾ ਨਹੀਂ, ਤੂੰ ਕਿਉਂ ਆਇਆਂ? ਉਹ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਾ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ, ਤੇ ਫਿਰ ਅੱਖਾਂ ਬੰਦ ਕਰ ਕੇ ਸਿਰ ਸੁੱਟ ਕੇ ਲੇਟ ਜਾਂਦਾ। ਉਸ ਨੂੰ ਸ਼ਾਇਦ ਇਹੀ ਲੱਗਦਾ ਕਿ ਏਡੇ ਵੱਡੇ ਘਰ ਵਿਚ ਮੈਂ ਬਿਲਕੁਲ ਇਕੱਲੀ ਹਾਂ। ਜਦੋਂ ਦੋ-ਢਾਈ ਵਜੇ ਸਾਰੇ ਜਣੇ ਵਾਪਸ ਆਉਂਦੇ ਤਾਂ ਉਹ ਆਪਣੇ ਸਟੋਰ ਵਿਚ ਚਲਾ ਜਾਂਦਾ। ਫਿਰ ਡਾਕਟਰ ਨੇ ਇੱਕ ਦਿਨ ਕਿਹਾ- ਹੁਣ ਇਹ ਬਹੁਤ ਤਕਲੀਫ਼ ਵਿਚ ਹੈ, ਦਰਦ ਇਸ ਕੋਲੋਂ ਬਰਦਾਸ਼ਤ ਨਹੀਂ ਹੰੁਦਾ, ਹੁਣ ਬੱਸ ਇਸ ਨੂੰ ਚਲੇ ਜਾਣਾ ਚਾਹੀਦਾ ਹੈ। ਇਹ ਸੁਣ ਕੇ ਸਾਡੀਆਂ ਅੱਖਾਂ ਵਿਚ ਹੰਝੂ ਆ ਗਏ! ਛੋਟੇ ਬੱਚੇ ਤਾਂ ਰੋਣ ਹੀ ਲੱਗ ਪਏ। ਉਸ ਨੂੰ ਵੀ ਸ਼ਾਇਦ ਡਾਕਟਰ ਦੀ ਗੱਲ ਦੀ ਸਮਝ ਆ ਗਈ। ਉਸ ਦੀਆਂ ਅੱਖਾਂ ਵਿਚੋਂ ਵੀ ਹੰਝੂ ਵਗਣ ਲੱਗੇ। ਅਸੀਂ ਉਸ ਨੂੰ ਘਰ ਲੈ ਆਏ। ਇੱਕ ਦੋ ਦਿਨ ਖੂਬ ਖੁਆਇਆ-ਪਿਆਇਆ, ਮਲ ਮਲ ਕੇ ਸ਼ੈਂਪੂ ਨਾਲ ਨੁਹਾਇਆ, ਨਵਾਂ ਕੋਟ ਤੇ ਟੋਪੀ ਪਹਿਨਾਈ ਤੇ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗੇ। ਉਹ ਘੜੀ-ਮੁੜੀ ਕਦੇ ਕਿਸੇ ਦਾ ਹੱਥ ਫੜ ਕੇ ਮੂੰਹ ਨਾਲ ਚੁੰਮੇ ਚੱਟੇ, ਕਦੇ ਕਿਸੇ ਦਾ; ਅਸੀਂ ਸਾਰੇ ਬੇਵਸ ਉਸ ਨੂੰ ਦੇਖਦੇ ਰਹੇ। ਉਸ ਦੀਆਂ ਅੱਖਾਂ ਵਿਚ ਪਾਣੀ ਸੀ। ਫਿਰ ਉਹਨੇ ਛੋਟੀ ਬੱਚੀ ਜੋ ਉਸ ਦੇ ਹਾਣ ਦੀ ਸੀ, ਦੇ ਹੱਥਾਂ ਵਿਚ ਆਪਣਾ ਅਗਲਾ ਪੰਜਾ ਰੱਖ ਦਿੱਤਾ ਤੇ ਉਹ ਚਲਾ ਗਿਆ। ਕੈਸਪਰ ਵਿਦਾ ਹੋ ਗਿਆ ਪਰ ਉਸ ਦੀ ਵਿਦਾਇਗੀ ਦਾ ਦ੍ਰਿਸ਼ ਅੱਜ ਵੀ ਸਾਡੀਆਂ ਯਾਦਾਂ ਵਿਚ ਤਾਜ਼ਾ ਹੈ।

ਕੈਸਪਰ ਦੀਆਂ ਸੂਖ਼ਮ ਜਜ਼ਬਾਤੀ ਹਰਕਤਾਂ ਅੱਜ ਦੇ ਮਨੁੱਖ ਵਿਚ ਕਿੱਥੇ ਦੇਖਣ ਨੂੰ ਮਿਲਦੀਆਂ ਹਨ! ਲੱਗਦਾ ਹੈ ਕਿ ਅਜਿਹੇ ਸੂਖ਼ਮ ਜਜ਼ਬੇ ਸਿਰਫ਼ ਜਾਨਵਰਾਂ ਵਿਚ ਹੀ ਰਹਿ ਗਏ ਹਨ।

ਸੰਪਰਕ: 99881-52523

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All