ਇਤਿਹਾਸ ਲਿਖਿਆ ਜਾਵੇਗਾ...

ਇਤਿਹਾਸ ਲਿਖਿਆ ਜਾਵੇਗਾ...

ਇੰਦਰਜੀਤ ਸਿੰਘ ਪੱਡਾ

ਇੰਦਰਜੀਤ ਸਿੰਘ ਪੱਡਾ

ਅਕਲ ਹੱਟੀਆਂ ਉੱਤੇ ਨਹੀਂ ਵਿਕਦੀ ਅਤੇ ਨਾ ਹੀ ਰੁੱਖਾਂ ਨੂੰ ਲੱਗਦੀ ਹੈ। ਇਹ ਜਿ਼ੰਦਗੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਵਾਲਿਆਂ ਨੂੰ ਸਹਿਜ ਸੁਭਾਅ ਹੀ ਗਲ਼ੇ ਆਣ ਮਿਲਦੀ ਹੈ। ਇਹ ਬਜ਼ੁਰਗਾਂ, ਵਿਦਵਾਨਾਂ ਅਤੇ ਉਸਤਾਦਾਂ ਦੇ ਮੂੰਹੋਂ ਨਿੱਕਲੇ ਬੋਲਾਂ ਵਿਚ ਲੁਕੀ ਹੁੰਦੀ ਹੈ।... ਸਾਡੇ ਇਕ ਪ੍ਰੋਫੈਸਰ ਗੁਰਨਾਮ ਸਿੰਘ ਦਾ ਪੀਰੀਅਡ ਕਦੇ ਕਿਸੇ ਨੇ ਨਹੀਂ ਸੀ ਛੱਡਿਆ। ਉਹ ਸਿਲੇਬਸ ਦੀ ਪੜ੍ਹਾਈ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਕਹਾਣੀਆਂ, ਟੋਟਕੇ, ਛੰਦ ਅਤੇ ਕਵਿਤਾਵਾਂ ਵੀ ਸੁਣਾਉਂਦੇ ਜੋ ਉਨ੍ਹਾਂ ਦੇ ਪਾਠਕ੍ਰਮ ਦੀ ਸਹਾਇਕ ਸਮੱਗਰੀ ਹੁੰਦੀ ਤੇ ਜਿ਼ੰਦਗੀ ਨੂੰ ਸਮਝਣ-ਸਮਝਾਉਣ ਦੀਆਂ ਸੈਨਤਾਂ ਹੁੰਦੀਆਂ ਸਨ। ਉਨ੍ਹਾਂ ਦੀ ਉਹ ਸਮੱਗਰੀ ਅੱਜ ਵੀ ਵਿਦਿਆਰਥੀਆਂ ਦੇ ਚੇਤਿਆਂ ਵਿਚ ਸਾਂਭੀ ਪਈ ਹੈ। ਉਨ੍ਹਾਂ ਦੀ ਸੁਣਾਈ ਇੱਕ ਕਹਾਣੀ ਭੁੱਲਦੀ ਨਹੀਂ।

... ਇਕ ਵਾਰ ਬਾਂਦਰ ਹੱਥ ਤੀਲਾਂ ਦੀ ਡੱਬੀ ਆ ਗਈ ਅਤੇ ਉਹਨੇ ਰਾਜ-ਮਹੱਲ ਨੂੰ ਅੱਗ ਲਾ ਦਿੱਤੀ। ਸਭ ਕੁਝ ਸੜ ਕੇ ਸੁਆਹ ਹੋ ਰਿਹਾ ਸੀ। ਇਹ ਦੇਖ ਚਿੜੀ ਦੀ ਆਤਮਾ ਕੁਰਲਾ ਉੱਠੀ। ਉਸ ਤੋਂ ਰਿਹਾ ਨਾ ਗਿਆ। ਉਹ ਉੱਡ ਕੇ ਟੋਭੇ ’ਤੇ ਜਾਵੇ ਅਤੇ ਪਾਣੀ ਦੀ ਚੁੰਝ ਭਰ ਕੇ ਅੱਗ ’ਤੇ ਪਾ ਦੇਵੇ। ਉਸ ਨੂੰ ਇਸ ਤਰ੍ਹਾਂ ਕਰਦੀ ਦੇਖ ਬਾਂਦਰ ਹੱਸ ਪਿਆ, “ਤੂੰ ਇਸ ਤਰ੍ਹਾਂ ਅੱਗ ਬੁਝਾ ਦੇਵੇਂਗੀ?” ਨਿਮਾਣੀ ਚਿੜੀ ਨੇ ਬੜੇ ਹੌਸਲੇ ਨਾਲ ਕਿਹਾ, “ਮੈਨੂੰ ਪਤਾ ਹੈ, ਮੇਰੇ ਕੋਲੋਂ ਅੱਗ ਨਹੀਂ ਬੁਝਾਈ ਜਾਣੀ। ਮੈਂ ਅੱਗ ਬੁਝਾਉਣ ਵਿਚ ਜਿੰਨਾ ਹਿੱਸਾ ਪਾ ਸਕਦੀ ਹਾਂ, ਪਾ ਰਹੀ ਹਾਂ। ਜਦੋਂ ਕਦੇ ਇਤਿਹਾਸ ਵਿਚ ਇਸ ਅੱਗ ਦਾ ਜਿ਼ਕਰ ਹੋਵੇਗਾ, ਮੇਰਾ ਨਾਮ ਬੁਝਾਉਣ ਵਾਲਿਆਂ ਵਿਚ ਹੋਵੇਗਾ।”

ਇਤਿਹਾਸ ਗਵਾਹ ਹੈ, ਜਦੋਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਚੱਲਦੀ ਹੈ ਤਾਂ ਸੁੱਚਾ ਨੰਦ ਦੇ ਬੋਲੇ ਸ਼ਬਦ ‘ਇਹ ਸੱਪ ਦੇ ਬੱਚੇ ਸਪੋਲੀਏ ਹਨ’ ਸੀਨੇ ਵਿਚ ਛੇਕ ਕਰ ਦਿੰਦੇ ਹਨ। ਦੂਜੇ ਪਾਸੇ ਨਵਾਬ ਮਲੇਰਕੋਟਲਾ ਦਾ ਇਹ ਕਹਿਣਾ ਹੈ ਕਿ ‘ਇਹ ਬੱਚੇ ਗੁਨਾਹਗਾਰ ਨਹੀਂ। ਮੈਂ ਇਨ੍ਹਾਂ ਤੋਂ ਬਦਲਾ ਕਿਉਂ ਲਵਾਂ? ਵੈਸੇ ਵੀ ਇਸਲਾਮ ਇੰਨੇ ਮਾਸੂਮ ਬੱਚਿਆਂ ’ਤੇ ਜ਼ੁਲਮ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਇਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ’, ਸੁਣਨ ਵਾਲਿਆਂ ਦੇ ਦਿਲਾਂ ਨੂੰ ਠਾਰਦੇ ਹਨ।

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਤੋਂ ਬਾਅਦ ਸੂਬਾ ਸਰਹੰਦ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਇਨ੍ਹਾਂ ਦਾ ਸਸਕਾਰ ਮੁਗਲ ਸਲਤਨਤ ਦੀ ਜ਼ਮੀਨ ’ਤੇ ਨਹੀਂ ਕਰ ਸਕਦਾ। ਸਸਕਾਰ ਲਈ ਲੋੜੀਂਦੀ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦਣੀ ਪਵੇਗੀ। ਦੀਵਾਨ ਟੋਡਰ ਮੱਲ ਗੁਰੂ ਪਰਿਵਾਰ ਦੇ ਪਿਆਰ ਵਿਚ ਤਿਆਰ ਹੋਇਆ ਪਰ ਲਾਲਚੀ ਸੂਬਾ ਸਰਹੰਦ ਫਿਰ ਮੁੱਕਰ ਗਿਆ ਕਿ ਮੋਹਰਾਂ ਖੜ੍ਹੀਆਂ ਕਰਕੇ ਜ਼ਮੀਨ ਦਿੱਤੀ ਜਾਵੇਗੀ। ਦੀਵਾਨ ਟੋਡਰ ਮੱਲ ਨੇ ਉਸ ਸਮੇਂ ਮੋਹਰਾਂ ਖੜ੍ਹੀਆਂ ਕਰਕੇ ਜ਼ਮੀਨ ਖਰੀਦੀ। ਇਸ ਤਰ੍ਹਾਂ ਗੁਰਦੁਆਰਾ ਜੋਤੀ ਸਰੂਪ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਸਕਾਰ ਹੋਇਆ, ਉਹ ਦੁਨੀਆ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਜ਼ਮੀਨ ਹੈ ਜੋ ਦੀਵਾਨ ਟੋਡਰ ਮੱਲ ਨੇ ਖ਼ਰੀਦੀ ਸੀ।

ਇਤਿਹਾਸ ਗਵਾਹ ਹੈ ਕਿ ਜਰਮਨ ਤਾਨਾਸ਼ਾਹ ਹਿਟਲਰ ਨੇ ਲੱਖਾਂ ਯਹੂਦੀਆਂ ਨੂੰ ਮਾਰਿਆ ਸੀ। ਉਹੀ ਦੂਜੇ ਸੰਸਾਰ ਯੁੱਧ ਲਈ ਜਿ਼ੰਮੇਵਾਰ ਸੀ ਜਿਸ ਵਿਚ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਅਲਬਰਟ ਆਇੰਸਟਾਈਨ ਵਰਗਿਆਂ ਨੂੰ ਉਸੇ ਦੀ ਨਫਰਤ ਕਰਕੇ ਜਰਮਨੀ ਛੱਡਣਾ ਪਿਆ ਸੀ। ਇਸ ਦੇ ਉਲਟ ਸਿੰਡਲਰ ਨੇ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਸੈਂਕੜੇ ਯਹੂਦੀ ਖ਼ਰੀਦ ਕੇ ਉਨ੍ਹਾਂ ਨੂੰ ਹਿਟਲਰ ਦੇ ਖੂੰਨੀ ਪੰਜਿਆਂ ਵਿਚੋਂ ਆਜ਼ਾਦ ਕਰਵਾਇਆ ਸੀ। ਬਚ ਗਏ ਯਹੂਦੀਆਂ ਦੇ ਪੁੱਤ ਪੋਤਰੇ ਅੱਜ ਵੀ ਸਿੰਡਲਰ ਨੂੰ ਦੇਵਤਾ ਸਮਝ ਕੇ ਪੂਜਦੇ ਹਨ।

ਇਤਿਹਾਸ ਨਿਰਾ ਪੜ੍ਹਨ ਲਈ ਨਹੀਂ ਹੁੰਦਾ, ਸਿੱਖਣ ਲਈ ਵੀ ਹੁੰਦਾ ਹੈ। ਕਲਮਾਂ ਸਮੇਂ ਦਾ ਇਤਿਹਾਸ ਲਿਖਦੀਆਂ ਹਨ। ਦਾਤੀਆਂ, ਕਲਮਾਂ, ਹਥੌੜਿਆਂ, ਤੱਕੜੀਆਂ ਤੇ ਸੁਰਾਂ ਵਾਲਿਆਂ ਦੇ ਵਿਦਰੋਹ ਵਾਲਾ ਇਤਿਹਾਸ ਵੀ ਲਿਖਿਆ ਜਾਵੇਗਾ।
ਸੰਪਰਕ: 98159-67462

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All